खेल

Blog single photo

ਜਡੇਜਾ ਦੀ ਫਿਰਕੀ ਨਾਲ ਪਿੱਛੇ ਛੁੱਟੇ ਕਈ ਦਿੱਗਜ, 200 ਵਿਕਟਾਂ ਲੈ ਕੇ ਰਚਿਆ ਇਤਿਹਾਸ

04/10/2019


ਵਿਸ਼ਾਖਾਪਟਨਮ, 04 ਅਕਤੂਬਰ (ਹਿ.ਸ)।   ਭਾਰਤ-ਦੱਖਣੀ ਅਫਰੀਕਾ ਵਿਚਕਾਰ ਵਿਸ਼ਾਖਾਪਟਨਮ ਦੇ ਮੈਦਾਨ ਵਿਚ ਖੇਡੇ ਜਾ ਰਹੇ ਸੀਰੀਜ ਦੇ ਪਹਿਲੇ ਟੇਸਟ ਦੇ ਤੀਜੇ ਦਿਨ ਖੱਬੇ ਹੱਥ ਦੇ ਭਾਰਤੀ ਆਲਰਾਉਂਡਰ ਰਵੀਂਦਰ ਜਡੇਜਾ ਨੇ ਟੇਸਟ ਕ੍ਰਿਕੇਟ ਵਿਚ 200 ਵਿਕਟਾਂ ਲੈ ਕੇ ਕਈ ਦਿੱਗਜ ਗੇਂਦਬਾਜਾਂ ਨੂੰ ਪਿੱਛੇ ਛੱਡ ਦਿੱਤਾ। ਦੱਖਣੀ ਅਫਰੀਕੀ ਬੱਲੇਬਾਜ ਡੀਨ ਐਲਗਰ ਜਡੇਜਾ ਦੇ 200ਵੇਂ ਸ਼ਿਕਾਰ ਬਣੇ। 


 ਜਡੇਜਾ ਨੇ ਆਪਣੇ ਕੈਰੀਅਰ ਦੇ 44ਵੇਂ ਟੈਸਟ ਵਿਚ 200 ਵਿਕਟਾਂ ਦਾ ਅੰਕੜਾ ਬਣਾਇਆ। ਉਨ੍ਹਾਂ ਨੇ ਸ੍ਰੀਲੰਕਾ ਦੇ ਖੱਬੇ ਹੱਥ ਦੇ ਸਪਿੰਨਰ ਰੰਗਨਾ ਹੇਰਾਥ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਆਪਣਾ 47ਵੇਂ ਟੈਸਟ ਮੈਚ ਖੇਡਦੇ ਹੋਏ 200 ਵਿਕਟਾਂ ਪੂਰੀਆਂ ਕੀਤੀਆਂ। ਜਡੇਜਾ 200 ਟੈਸਟ ਵਿਕਟਾਂ ਲੈਣ ਵਾਲੇ ਭਾਰਤ ਦੇ 10ਵੇਂ ਗੇਂਦਬਾਜ਼ ਬਣ  ਗਏ ਹਨ। 

ਸਭ ਤੋਂ ਘੱਟ ਮੈਚਾਂ 'ਚ 200 ਟੈਸਟ ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਗੇਂਦਬਾਜ਼ਾਂ 'ਚ ਭਾਰਤ ਦੇ ਰਵਿੰਦਰ ਜਡੇਜਾ (44 ਟੈਸਟ) ਪਹਿਲੇ, ਸ੍ਰੀਲੰਕਾ ਦੇ ਰੰਗਨਾ ਹੇਰਾਥ (47 ਟੈਸਟ) ਦੂਜੇ, ਆਸਟ੍ਰੇਲੀਆ ਦੇ ਮਿਸ਼ੇਲ ਜਾਨਸਨ (49 ਟੈਸਟ) ਤੀਜੇ, ਆਸਟ੍ਰੇਲੀਆ ਦੇ ਹੀ ਮਿਸ਼ੇਲ ਸਟਾਰਕ (50 ਟੈਸਟ) ਚੌਥੇ ਤੇ ਭਾਰਤ ਦੇ ਬਿਸ਼ਨ ਸਿੰਘ ਬੇਦੀ (51 ਟੈਸਟ) ਪੰਜਵੇਂ ਨੰਬਰ 'ਤੇ ਹਨ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top