
ਫਾਜਿਲਕਾ 31 ਅਕਤੂਬਰ (ਹਿੰ. ਸ.)। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਵੱਲੋਂ ਦੇਰ ਸ਼ਾਮ ਫਾਜਿਲਕਾ ਦੇ ਪਿੰਡ ਸਲੇਮਸ਼ਾਹ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ (ਕੈਂਟਲ ਪਾਊਂਡ) ਗਊਸ਼ਾਲਾ ਦਾ ਅਚਨਚੇਤ ਦੌਰਾ ਕੀਤਾ ਗਿਆ । ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਕੈਂਟਲ ਪਾਊਂਡ ਦਾ ਅਚਨਚੇਤ ਦੌਰਾ ਕੀਤਾ ਗਿਆ ਹੈ ਅਤੇ ਚੱਲ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ ਗਈ । ਦੌਰੇ ਦੌਰਾਨ ਉਨ੍ਹਾਂ ਵੱਲੋਂ ਕੈਟਲ ਪਾਊਂਡ ਦੇ ਕਰਮਚਾਰੀਆਂ ਵੱਲੋਂ ਚੱਲ ਰਹੇ ਕੰਮਾਂ ਦੀ ਪੂਰਨ ਜਾਣਕਾਰੀ ਪ੍ਰਾਪਤ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਸਾਲ 2016 ਤੋਂ ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ ਜੋ ਕਿ ਜਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਵਿਚ ਚਲਾਈ ਜਾ ਰਹੀ ਹੈ, ਜੋ ਕਿ 100 ਗਊਵੰਸ਼ ਤੋਂ ਸ਼ੁਰੂ ਹੋਈ ਕੈਟਲ ਪਾਊਂਡ ਅੱਜ 900 ਦੇ ਕਰੀਬ ਸਾਂਭ ਸੰਭਾਲ ਕਰ ਰਹੀ ਹੈ ਅਤੇ ਸੜਕ ਹਾਦਸੇ ਰੋਕਣ ਵਿੱਚ ਜ਼ਿਲ੍ਹੇ ਦੀ ਪਹਿਲੀ ਗਊਸ਼ਾਲਾ ਬਣ ਚੁੱਕੀ ਹੈ । ਉਨ੍ਹਾਂ ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ ਜੋ ਕਿ 15 ਏਕੜ ਵਿੱਚ ਬਣੀ ਹੋਈ । ਜਿਸ ਦੇ 8 ਏਕੜ ਵਿੱਚ ਬੇਸਹਾਰਾ ਗਊਵੰਸ਼ ਨੂੰ ਰੱਖ ਕੇ ਸਾਭ-ਸੰਭਾਲ ਕੀਤੀ ਜਾ ਰਹੀ ਹੈ ਅਤੇ ਬਾਕੀ 7 ਏਕੜ ਵਿੱਚ ਹਰੇ ਚਾਰੇ ਦੀ ਬਿਜਾਈ ਕੀਤੀ ਜਾਣੀ ਹੈ । ਉਨ੍ਹਾਂ ਦੱਸਿਆ ਕਿ ਕੈਂਟਲ ਪਾਊਂਡ ਵਿਚ 9 ਸੈਂਡ ਬਣੇ ਹਨ ਜਿਨ੍ਹਾਂ ਵਿਚ ਬੇਸਹਾਰਾ ਗਊਵੰਸ਼ ਨੂੰ ਰੱਖਿਆ ਜਾ ਰਿਹਾ ਹੈ ਇਸ ਤੋਂ ਇਲਾਵਾਂ ਤੂੜੀ ਰੱਖਣ ਦੇ 2 ਸੈਂਡ ਵੀ ਬਣੇ ਹੋਏ ਹਨ ਜਿਨ੍ਹਾਂ ਵਿਚ ਤੂੜੀ ਰੱਖਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਦੌਰੇ ਦੌਰਾਨ ਗਊਵੰਸ਼ ਨੂੰ ਤੂੜੀ, ਹਰਾ ਚਾਰਾ ਅਤੇ ਫੀਡ ਆਦਿ ਦਿੱਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਕੈਂਟਲ ਪਾਊਂਡ ਵਿੱਚ ਗਊਵੰਸ਼ ਨੂੰ ਅਗਲੇ ਦਿਨ ਖਵਾਉਣ ਦੇ ਲਈ ਹਰਾ ਚਾਰਾ,ਤੂੜੀ, ਫੀਡ ਆਦਿ ਦਾ ਖਾਸ਼ ਪ੍ਰਬੰਧ ਪਹਿਲਾ ਹੀ ਕਰ ਲਿਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਕੈਟਲ ਪਾਊਂਡ ਵਿੱਚ ਸਮਾਜਸੇਵੀਆਂ ਦੇ ਖਾਸ਼ ਦਿਨ ਜਿਵੇ ਕਿ ਜਨਮਦਿਨ, ਵਰੇਗੰਢ ਅਤੇ ਬਜੁਰਗਾਂ ਦੀ ਬਰਸ਼ੀ ਤੇ ਸਵਾਮਨੀ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜੇਕਰ ਕੋਈ ਵੀ ਸਮਾਜਸੇਵੀ ਖਾਸ਼ ਦਿਨ ਤੇ ਗਊਵੰਸ਼ ਨੂੰ ਸਵਾਮਨੀ ਕਰਵਾਉਣਾ ਚਾਹੁੰਦਾ ਹਾਂ ਤਾ ਉਹ ਕੈਂਟਲ ਪਾਊਂਡ ਵਿਖੇ ਪਹੁੰਚ ਕੇ ਸਵਾਮਨੀ ਕਰਵਾ ਸਕਦਾ ਹੈ ਇਸ ਅਵਸਰ ਤੇ ਉਨ੍ਹਾਂ ਵੱਲੋਂ ਵੀ ਸਵਾਮਨੀ ਕਰਵਾਈ ਗਈ ਅਤੇ ਆਸ਼ਰਵਾਦ ਲਿਆ ਗਿਆ ।
ਉਨ੍ਹਾਂ ਵੱਲੋਂ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਗਊਵੰਸ ਦੀ ਸਾਭ ਸੰਭਾਲ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਈ ਨਾ ਕੀਤੀ ਜਾਵੇ, ਜੇਕਰ ਕਿਸੇ ਤਰ੍ਹਾਂ ਦੀ ਸਮਸਿਆ ਆਉਂਦੀ ਹੈ ਤਾਂ ਸਮਸਿਆ ਬਾਰੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ । ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇ ਵਿਚ ਲਗਾਤਾਰ ਕੈਂਟਲ ਪਾਉਂਡ ਦਾ ਦੌਰਾ ਕੀਤਾ ਜਾਵੇਗਾ ਅਤੇ ਹੋਣ ਵਾਲੇ ਕੰਮਾਂ ਨੂੰ ਪੂਰਾ ਕਰਵਾਇਆ ਜਾਵੇਗਾ ।
ਅੱਗੇ ਜਾਣਕਾਰੀ ਦਿੰਦਿਆ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਨੇ ਫਾਜਿਲਕਾ ਦੇ ਸਵਾਜਸੇਵੀਆਂ ਨੂੰ ਅਪੀਲ ਕੀਤੀ ਕਿ ਕੈਟਲ ਪਾਊਂਡ ਦੇ ਬੇਸਹਾਰਾ ਗਊਵੰਸ਼ ਦੇ ਸਾਭ-ਸੰਭਾਲ ਲਈ ਵੱਧ ਤੋ ਵੱਧ ਪਹੰਚ ਦੇ ਦਾਨ ਕਰਨ ਤਾਂ ਕੇ ਆਉਣ ਵਾਲੇ ਸਮੇ ਵਿਚ ਸੜਕਾਂ ਵਿਚ ਘੁੰਮ ਰਹੇ ਬੇਸਹਾਰਾਂ ਗਊਵੰਸ ਨੂੰ ਕੈਂਟਲ ਪਾਊਂਡ ਵਿਚ ਲਿਆਇਆ ਜਾ ਸਕੇ ਤਾਂ ਜੋ ਗਊਵੰਸ ਨਾਲ ਹੋ ਰਹੇ ਸੜਕ ਹਾਦਸਿਆ ਤੋ ਬਚਾਇਆ ਜਾ ਸਕੇ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ