ਪੰਜਾਬ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਵੱਲੋਂ ਈ.ਵੀ.ਐਮ.ਵੇਅਰਹਾਊਸ ਦੀ ਸਮੀਖਿਆ
ਸ਼ਹੀਦ ਭਗਤ ਸਿੰਘ ਨਗਰ, 31 ਅਕਤੂਬਰ (ਹਿੰ. ਸ.)। ਪੰਜਾਬ ਦੇ ਸੰਯੁਕਤ ਮੁੱਖ ਚੋਣ ਅਫਸਰ ਸਕੱਤਰ ਸਿੰਘ ਬੱਲ ਨੇ ਸਥਾਨਕ ਡਾ.ਬੀ.ਆਰ. ਅੰਬੇਡਕਰ ਭਵਨ, ਗੁੱਜਰਪੁਰ ਕਲਾਂ ਵਿਖੇ ਸਥਿਤ ਜਿਲ੍ਹੇ ਦੇ ਈ.ਵੀ.ਐਮ. ਵੈਅਰਹਾਊਸ ਦੀ ਚੈਕਿੰਗ ਕੀਤੀ । ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਅਤੇ ਸਹਾਇਕ ਕਮਿਸ਼ਨਰ ਜਗਦੀਪ ਸਿੰਘ ਵੱਲੋਂ
.


ਸ਼ਹੀਦ ਭਗਤ ਸਿੰਘ ਨਗਰ, 31 ਅਕਤੂਬਰ (ਹਿੰ. ਸ.)। ਪੰਜਾਬ ਦੇ ਸੰਯੁਕਤ ਮੁੱਖ ਚੋਣ ਅਫਸਰ ਸਕੱਤਰ ਸਿੰਘ ਬੱਲ ਨੇ ਸਥਾਨਕ ਡਾ.ਬੀ.ਆਰ. ਅੰਬੇਡਕਰ ਭਵਨ, ਗੁੱਜਰਪੁਰ ਕਲਾਂ ਵਿਖੇ ਸਥਿਤ ਜਿਲ੍ਹੇ ਦੇ ਈ.ਵੀ.ਐਮ. ਵੈਅਰਹਾਊਸ ਦੀ ਚੈਕਿੰਗ ਕੀਤੀ । ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਅਤੇ ਸਹਾਇਕ ਕਮਿਸ਼ਨਰ ਜਗਦੀਪ ਸਿੰਘ ਵੱਲੋਂ ਸੰਯੁਕਤ ਮੁੱਖ ਚੋਣ ਅਫਸਰ ਸਕੱਤਰ ਸਿੰਘ ਬੱਲ ਦੇ ਸਵਾਗਤ ਉਪਰੰਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ’ਚ ਵੇਅਰ ਹਾਊਸ ਦੀ ਸਮੀਖਿਆ ਕੀਤੀ ਗਈ । ਸਕੱਤਰ ਸਿੰਘ ਬੱਲ ਨੇ ਸਿਆਸੀ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਵੋਟਰ ਸੂਚੀਆਂ ਦੇ ਸੁਧਾਈ ਅਤੇ ਚੋਣ ਪ੍ਰਕਿਰਿਆ ਬਾਰੇ ਵਿਚਾਰ ਵਟਾਂਦਰਾ ਕੀਤਾ । ਉਨ੍ਹਾਂ ਨੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਾਰਟੀ ਦੇ ਬੂਥ ਲੈਵਲ ਏਜੰਟ ਨਿਯੂਕਤ ਕਰਨ ਨੂੰ ਤਰਜੀਹ ਦੇਣ ਤਾਂ ਜੋ ਇਹ ਏਜੰਟ ਬੀ.ਐਲ.ਓਜ਼ ਨਾਲ ਤਾਲਮੇਲ ਕਰਕੇ ਵੋਟਰ ਸੂਚੀ ਤਿਆਰ ਕਰਨ ਵਿੱਚ ਸਹਿਯੋਗ ਕਰਨ । ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਰਹਿੰਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਥਾਨਕ ਜਿਲ੍ਹਾ ਚੋਣ ਦਫਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਯੁਕਤ ਮੁੱਖ ਚੋਣ ਅਧਿਕਾਰੀ ਨਾਲ ਗੱਲਬਾਤ ਕਰਦਿਆਂ ਅਹਿਮ ਜਾਣਕਾਰੀ ਹਾਸਲ ਕੀਤੀ ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande