ਵਰਸਟਾਈਲ ਗਰੁੱਪ ਆਫ ਐਜੂਕੇਸ਼ਨ ਫਰਮ ਦਾ ਲਾਇਸੰਸ ਮੁਅੱਤਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਅਕਤੂਬਰ (ਹਿੰ. ਸ.)। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗੀਤਿਕਾ ਸਿੰਘ ਵੱਲੋਂ ਵਰਸਟਾਈਲ ਗਰੁੱਪ ਆਫ ਐਜੂਕੇਸ਼ਨ ਫਰਮ ਐਸ.ਸੀ.ਐਫ.
ਵਰਸਟਾਈਲ ਗਰੁੱਪ ਆਫ ਐਜੂਕੇਸ਼ਨ ਫਰਮ ਦਾ ਲਾਇਸੰਸ ਮੁਅੱਤਲ


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਅਕਤੂਬਰ (ਹਿੰ. ਸ.)। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗੀਤਿਕਾ ਸਿੰਘ ਵੱਲੋਂ ਵਰਸਟਾਈਲ ਗਰੁੱਪ ਆਫ ਐਜੂਕੇਸ਼ਨ ਫਰਮ ਐਸ.ਸੀ.ਐਫ. ਨੰ: 23, ਪਹਿਲੀ ਮੰਜ਼ਿਲ, ਫੇਜ਼ 6 ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਰਸਟਾਈਲ ਗਰੁੱਪ ਆਫ ਐਜੂਕੇਸ਼ਨ ਫਰਮ ਦੀ ਮਾਲਕਣ ਮਿਸ ਮੋਨਿਕਾ ਠਾਕੁਰ ਪੁੱਤਰੀ ਸ. ਅਮ੍ਰਿਤ ਲਾਲ ਪਿੰਡ ਤੇ ਡਾਕ: ਧਾਵਲੀ, ਤਹਿਸੀਲ ਸਰਕਾਘਾਟ, ਜ਼ਿਲ੍ਹਾ ਮੰਡੀ, ਹਿਮਾਚਲ ਪ੍ਰਦੇਸ਼ ਹੁਣ ਮਕਾਨ ਨੰ: 291, ਸੈਕਟਰ 56, ਚੰਡੀਗੜ੍ਹ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ ਲਾਇਸੰਸ ਨੰ: 482/ਆਈ.ਸੀ. ਮਿਤੀ 21.03.2022 ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ ਮਿਤੀ 20.03.2027 ਤੱਕ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਨੇ ਕਿਹਾ ਕਿ ਭੇਜੀ ਜਾਣ ਵਾਲੀ ਰਿਪੋਰਟ, ਇਸ਼ਤਿਹਾਰ/ਸੈਮੀਨਾਰਾਂ ਸਬੰਧੀ ਰਿਪੋਰਟ ਅਤੇ ਛਿਮਾਹੀ ਰਿਪੋਰਟ ਬਾਰੇ ਇਸ ਦਫਤਰ ਦੇ ਪੱਤਰ ਰਾਹੀਂ ਲਾਇਸੰਸੀ ਨੂੰ ਹਦਾਇਤ ਕੀਤੀ ਗਈ ਸੀ। ਪ੍ਰੰਤੂ ਇਸ ਦਫਤਰ ਵੱਲੋਂ ਫਰਮ ਨੂੰ ਪੱਤਰ ਜਾਰੀ ਕਰਨ ਦੇ ਬਾਵਜੂਦ ਵੀ ਐਕਟ/ਰੂਲਜ਼/ਅਡਵਾਈਜ਼ਰੀ ਅਧੀਨ ਮਹੀਨਾਵਾਰ ਰਿਪੋਰਟਾਂ, ਸਵੈ ਘੋਸ਼ਣਾ ਫਾਰਮ, ਬਿਜਨਸ ਸਬੰਧੀ ਸੈਮੀਨਾਰ/ਇਸ਼ਤਿਹਾਰ ਆਦਿ ਬਾਰੇ ਸੂਚਨਾਂ (ਮਹੀਨਾ ਜਨਵਰੀ/2025 ਤੋਂ ਹੁਣ ਤੱਕ) ਨਹੀਂ ਭੇਜੀ ਗਈ ਹੈ। ਇਸ ਤੋਂ ਇਲਾਵ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ ਛਿਮਾਹੀ ਰਿਪੋਰਟਾਂ ਭੇਜਣ ਸਬੰਧੀ ਦਸਤਾਵੇਜ਼ ਅਤੇ ਫਰਮ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ/ਸੈਮੀਨਾਰ ਆਦਿ ਸਬੰਧੀ ਜਾਣਕਾਰੀ (ਲਾਇਸੰਸ ਜਾਰੀ ਹੋਣ ਤੋਂ ਹੁਣ ਤੱਕ) ਨਹੀਂ ਭੇਜੀ ਗਈ ਹੈ। ਜਿਸ ਸਬੰਧੀ ਪੱਤਰ ਰਾਹੀਂ ਲਾਇਸੰਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰੰਤੂ ਇਨ੍ਹਾਂ ਸਮਾਂ ਬਤੀਤ ਹੋਣ ਉਪਰੰਤ ਵੀ ਅਜੇ ਤੱਕ ਕੋਈ ਜਵਾਬ ਅਤੇ ਰਿਪੋਰਟ ਇਸ ਦਫਤਰ ਵਿਖੇ ਪ੍ਰਾਪਤ ਨਹੀਂ ਹੋਈ ਹੈ।

ਉਨ੍ਹਾਂ ਕਿਹਾ ਕਿ ਐਚ.ਸੀ. ਦਿਨੇਸ਼ ਕੁਮਾਰ, ਇਕਨਾਮਿਕ ਆਫੈਂਸ ਵਿੰਗ ਐਸ.ਪੀ. ਰੋਹਤਕ ਹਰਿਆਣਾ ਨੇ ਪੱਤਰ ਰਾਹੀਂ ਫਰਮ ਖਿਲਾਫ ਐਫ.ਆਈ. ਆਰ. ਨੰ: 386 ਮਿਤੀ 28.06.2025 ਦਰਜ ਕੀਤੀ ਗਈ। ਜਿਸ ਸਬੰਧੀ ਲਾਇਸੰਸੀ ਵੱਲੋਂ ਜਵਾਬ ਅਤੇ ਰਿਪੋਰਟ ਪੇਸ਼ ਕੀਤੀ ਗਈ ਸੀ। ਪ੍ਰੰਤੂ ਇਹ ਰਿਪੋਰਟ ਅਧੂਰੀ ਹੋਣ ਕਰਕੇ ਲਾਇਸੰਸੀ ਨੂੰ ਨੋਟਿਸ ਪੱਤਰ ਵੀ ਜਾਰੀ ਕੀਤੇ ਗਏ ਸਨ। ਪ੍ਰੰਤੂ ਇਨ੍ਹਾਂ ਸਮਾਂ ਬਤੀਤ ਹੋਣ ਉਪਰੰਤ ਵੀ ਅਜੇ ਤੱਕ ਕੋਈ ਜਵਾਬ ਅਤੇ ਰਿਪੋਰਟ ਇਸ ਦਫਤਰ ਵਿਖੇ ਪ੍ਰਾਪਤ ਨਹੀਂ ਹੋਈ ਹੈ।

ਉਨ੍ਹਾਂ ਕਿਹਾ ਕਿ ਫਰਮ ਵੱਲੋਂ ਜਨਵਰੀ/2025 ਤੋਂ ਹੁਣ ਤੱਕ ਦੀ ਮਹੀਨਾਵਾਰ ਰਿਪੋਰਟ, ਸਰਕਾਰ ਨੂੰ ਭੇਜੀ ਗਈ ਛਿਮਾਹੀ ਰਿਪੋਰਟ ਅਤੇ ਫਰਮ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ/ਸੈਮੀਨਾਰ ਆਦਿ ਸਬੰਧੀ ਜਾਣਕਾਰੀ (ਲਾਇਸੰਸ ਜਾਰੀ ਹੋਣ ਤੋਂ ਹੁਣ ਤੱਕ) ਨਾ ਭੇਜਣ ਕਰਕੇ, ਫਰਮ ਖਿਲਾਫ ਐਫ.ਆਈ.ਆਰ. ਨੰ: 386 ਮਿਤੀ 28-06-2024 ਦਾ ਸਟੇਟਸ ਰਿਪੋਰਟ/ਸਪਸ਼ਟੀਕਰਨ ਸਮੇਤ ਦਸਤਾਵੇਜ ਪੇਸ਼ ਨਾ ਕਰਨ ਕਰਕੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ।

ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਵਰਸਟਾਈਲ ਗਰੁੱਪ ਆਫ ਐਜੂਕੇਸ਼ਨ ਨੂੰ ਜਾਰੀ ਲਾਇਸੰਸ ਨੰ: 482/ਆਈ.ਸੀ. ਮਿਤੀ 21.03.2022 ਨੂੰ ਮਿਤੀ 30.10.2025 ਤੋਂ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande