ਜ਼ਿਲ੍ਹਾ ਰੱਖਿਆ ਸੇਵਾਵਾਂ ਦਫ਼ਤਰ ’ਚ ਸਪਰਸ਼ ਜੀਵਨ ਪ੍ਰਮਾਣ ਪੱਤਰ ਪੰਦਰਵਾੜਾ ਮਨਾਇਆ ਜਾਵੇਗਾ
3 ਤੋਂ 17 ਨਵੰਬਰ ਤੱਕ ਜਮ੍ਹਾ ਕਰਵਾਏ ਜਾ ਸਕਣਗੇ ਜੀਵਨ ਪ੍ਰਮਾਣ ਪੱਤਰ: ਕਰਨਲ ਸਰਬਜੀਤ ਸਿੰਘ ਸੈਣੀ
ਜ਼ਿਲ੍ਹਾ ਰੱਖਿਆ ਸੇਵਾਵਾਂ ਦਫ਼ਤਰ ’ਚ ਸਪਰਸ਼ ਜੀਵਨ ਪ੍ਰਮਾਣ ਪੱਤਰ ਪੰਦਰਵਾੜਾ ਮਨਾਇਆ ਜਾਵੇਗਾ


ਨਵਾਂਸ਼ਹਿਰ, 1 ਨਵੰਬਰ (ਹਿੰ. ਸ.)। ਜਿਲ੍ਹਾ ਰੱਖਿਆ ਸੇਵਾਵਾਂ ਬਲਾਈ ਅਫਸਰ ਕਰਨਲ ਸਰਬਜੀਤ ਸਿੰਘ ਸੈਣੀ (ਸੇਵਾਮੁਕਤ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਸਪਰਸ਼ ਜੀਵਨ ਪਰਮਾਣ ਪੱਤਰ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਵੀ ਸਾਬਕਾ ਸੈਨਿਕ ਪੈਨਸ਼ਨਰਜ਼/ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤ ਜਿਨ੍ਹਾਂ ਦੀ ਫੌਜ ਦੀ ਫੈਮਲੀ ਪੈਨਸ਼ਨ ਦੀ ਮਹੀਨਾ ਨਵੰਬਰ, 2025 ਵਿੱਚ ਹਾਜਰੀ ਲੱਗਣਯੋਗ ਹੈ, ਉਨ੍ਹਾਂ ਲਈ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਵ ਸਰਟੀਫਿਕੇਟ) ਜਮ੍ਹਾ ਕਰਵਾਉਣ ਲਈ 3 ਨਵੰਬਰ ਤੋਂ 17 ਨਵੰਬਰ ਤੱਕ (ਸਰਕਾਰੀ ਛੁੱਟੀਆ ਤੋਂ ਬਿਨਾ) ਦਫਤਰੀ ਸਮੇਂ ਦੌਰਾਨ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਆਪਣਾ ਫੌਜ ਦੀ ਪੈਨਸ਼ਨ ਦਾ ਸਪਰਸ਼ ਵੱਲੋਂ ਜਾਰੀ ਪੀ.ਪੀ.ਓ., ਬੈਂਕ ਪਾਸ ਬੁੱਕ (ਜਿਸ ਵਿੱਚ ਪੈਨਸ਼ਨ ਆਉਂਦੀ ਹੋਵੇ) ਸਮੇਤ ਆਪਣਾ ਅਧਾਰ ਕਾਰਡ ਅਤੇ ਇਸ ਨਾਲ ਲਿੰਕ ਮੋਬਾਇਲ ਨੰਬਰ ਲੈ ਕੇ ਦਫ਼ਤਰ ਵਿਖੇ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾ ਸਕਦੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande