
ਕਾਠਮੰਡੂ, 1 ਨਵੰਬਰ (ਹਿੰ.ਸ.)। ਭਾਰਤ ਨੇ ਨੇਪਾਲ ਵਿੱਚ ਸਟਾਰਟਅੱਪ ਸਥਾਪਤ ਕਰਨ ਵਾਲੇ ਨੌਜਵਾਨ ਉੱਦਮੀਆਂ ਨੂੰ ਤਕਨੀਕੀ ਅਤੇ ਵਪਾਰਕ ਹੁਨਰ ਸਿਖਲਾਈ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮਹੱਤਵਾਕਾਂਖੀ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਕਾਠਮੰਡੂ ਵਿੱਚ ਭਾਰਤੀ ਦੂਤਾਵਾਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 'ਆਈਐਨ-ਸਪੈਨ' (IN-SPAN) ਨਾਮਕ ਪਲੇਟਫਾਰਮ ਨੇ ਨੇਪਾਲੀ ਸਟਾਰਟਅੱਪ ਉੱਦਮੀਆਂ ਤੋਂ ਅਰਜ਼ੀਆਂ ਮੰਗੀਆਂ ਹਨ।
ਦੂਤਾਵਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਪਰਿਵਰਤਨਸ਼ੀਲ (ਟ੍ਰਾਂਸਫਾਰਮੇਟਿਵ) ਵਿਚਾਰਾਂ ਵਾਲੇ ਨੇਪਾਲੀ ਉੱਦਮੀਆਂ ਨੂੰ ਸਰਹੱਦ ਪਾਰ (ਕ੍ਰਾਸ-ਬਾਰਡਰ) ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕਰਨਾ ਹੈ। ਇਹ ਨੇਪਾਲ ਅਤੇ ਭਾਰਤ ਦੇ ਸਟਾਰਟਅੱਪਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।ਭਾਰਤ-ਨੇਪਾਲ ਸਟਾਰਟਅੱਪ ਪਹਿਲਕਦਮੀਆਂ ਦੀਆਂ ਪਿਛਲੀਆਂ ਸਫਲਤਾਵਾਂ ਦੇ ਆਧਾਰ 'ਤੇ, ਆਈਐਨ-ਸਪੈਨ ਨੇਪਾਲੀ ਸਟਾਰਟਅੱਪਸ ਨੂੰ ਭਾਰਤ ਦੇ ਪ੍ਰਮੁੱਖ ਨਵੀਨਤਾ ਕੇਂਦਰਾਂ ਵਿੱਚੋਂ ਇੱਕ 'ਤੇ ਸਲਾਹ, ਸਿਖਲਾਈ ਅਤੇ ਉਦਯੋਗ ਨਾਲ ਜੁੜਿਆ ਅਨੁਭੳ (ਇੰਡਸਟਰੀ ਐਕਸਪੋਜ਼ਰ) ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ।
ਭਾਰਤੀ ਦੂਤਾਵਾਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਆਈਐਨ-ਸਪੈਨ ਆਈਆਈਟੀ ਮਦਰਾਸ ਵਿਖੇ 8-ਹਫ਼ਤੇ ਦਾ ਪੂਰੀ ਤਰ੍ਹਾਂ ਫੰਡ ਪ੍ਰਾਪਤ ਸਿਖਲਾਈ ਅਤੇ ਨਵੀਨਤਾ ਪ੍ਰੋਗਰਾਮ ਚਲਾਏਗਾ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਉੱਦਮੀਆਂ ਨੂੰ ਮਾਹਰ ਮਾਰਗਦਰਸ਼ਨ, ਵਿਹਾਰਕ ਸਿਖਲਾਈ ਅਨੁਭਵ ਅਤੇ ਇੰਟਰਨਸ਼ਿਪ ਦੇ ਮੌਕੇ ਪ੍ਰਾਪਤ ਹੋਣਗੇ। ਪ੍ਰੋਗਰਾਮ ਲਈ ਅਰਜ਼ੀਆਂ 1-15 ਨਵੰਬਰ, 2025 ਤੱਕ ਖੁੱਲ੍ਹੀਆਂ ਹਨ। ਦਿਲਚਸਪੀ ਰੱਖਣ ਵਾਲੇ ਉੱਦਮੀ ਔਨਲਾਈਨ ਅਰਜ਼ੀ ਦੇ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ