ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਨਗਰ ਕੀਰਤਨ ਬਰਨਾਲਾ ਵਿਖੇ 20 ਨਵੰਬਰ ਨੂੰ ਪੁੱਜੇਗਾ
ਤਪਾ, 12 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਅਤੇ 350 ਸਾਲਾ ਸ਼ਹਾਦਤ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਕਰਵਾਏ ਜਾ ਰਹੇ ਹਨ ਜਿਸ ਦੇ ਰੂਟ ਦੀ ਰੇਕੀ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੀ ਟੀਮ ਨ
ਸ਼ਹਾਦਤ ਪੂਰਬ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਦੇ ਰੂਟ ਦੀ ਰੇਕੀ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੀ ਟੀਮ ਬਰਨਾਲਾ ਦਾ ਦੌਰਾ ਕਰਨ ਮੌਕੇ।


ਤਪਾ, 12 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਅਤੇ 350 ਸਾਲਾ ਸ਼ਹਾਦਤ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਕਰਵਾਏ ਜਾ ਰਹੇ ਹਨ ਜਿਸ ਦੇ ਰੂਟ ਦੀ ਰੇਕੀ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਬਰਨਾਲਾ ਦਾ ਦੌਰਾ ਕੀਤਾ ।ਬਰਨਾਲਾ ਵਿਖੇ ਇਹ ਵਿਸ਼ਾਲ ਨਗਰ ਕੀਰਤਨ ਬਠਿੰਡਾ ਜ਼ਿਲ੍ਹਾ ਤੋਂ ਤਪਾ ਵਾਲੀ ਸਾਈਡ ਤੋਂ 20 ਨਵੰਬਰ ਨੂੰ ਦਾਖ਼ਲ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਟੀਮ ਨਾਲ ਰੇਕੀ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ 'ਚ ਵਿਸ਼ਾਲ ਨਗਰ ਕੀਰਤਨ ਗੁਰੂਦਵਾਰਾ ਸੋਹੀਆਣਾ ਸਾਹਿਬ ਵਿਖੇ ਪਹਿਲਾ ਪੜਾਅ ਦਰਜ਼ ਕਰੇਗਾ।

ਨਗਰ ਕੀਰਤਨ ਦਾ ਭਰਵਾਂ ਸਵਾਗਤ ਗੁਰੂਦਵਾਰਾ ਸੋਹੀਆਣਾ ਸਾਹਿਬ ਵਿਖੇ ਕੀਤਾ ਜਾਵੇਗਾ ਜਿਥੇ ਸੰਗਤਾਂ ਲਈ ਲੰਗਰ ਆਦਿ ਦਾ ਵੀ ਪ੍ਰਬੰਧ ਹੋਵੇਗਾ। ਗੁਰੂਦਵਾਰਾ ਸੋਹੀਆਣਾ ਸਾਹਿਬ ਤੋਂ ਨਗਰ ਕੀਰਤਨ ਹੰਡਿਆਇਆ ਵਿਖੇ ਪੁੱਜੇਗਾ। ਹੰਡਿਆਇਆ ਤੋਂ ਕਚਹਿਰੀ ਚੌਂਕ, ਗੁਰੂਦਵਾਰਾ ਨਾਨਕਸਰ ਸਾਹਿਬ, ਆਈ ਟੀ ਆਈ ਚੌਂਕ ਤੋਂ ਬਡਬਰ ਟੋਲ ਪਲਾਜ਼ਾ ਵਿਖੇ ਪੁੱਜੇਗਾ। ਰੇਕੀ ਦੌਰਾਨ ਨਗਰ ਕੀਰਤਨ ਦੇ ਰੂਟ ਦੀ ਸਾਫ ਸਫਾਈ, ਸੜਕਾਂ ਉੱਤੇ ਪੈਚ ਵਰਕ ਦਾ ਕੰਮ, ਬਿਜਲੀ ਦੀਆਂ ਤਾਰਾਂ ਸਬੰਧੀ, ਦਰਖਤਾਂ ਦੀ ਛੰਗਾਈ ਆਦਿ ਸਬੰਧੀ ਵੀ ਜਾਇਜ਼ਾ ਲਿਆ ਗਿਆ। ਇਸ ਗੱਲ ਨੂੰ ਖਾਸ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਨੂੰ ਕਸੀਏ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande