ਨਡਾਲਾ: ਸੜਕ ਹਾਦਸੇ ’ਚ 22 ਸਾਲਾ ਨੌਜਵਾਨ ਦੀ ਮੌਤ
ਨਡਾਲਾ, 14 ਨਵੰਬਰ (ਹਿੰ. ਸ.)। ਭੋਗਪੁਰ ਤੋਂ ਟਰੈਕਟਰ ਟਰਾਲੀ ’ਤੇ ਖੇਤੀਬਾੜੀ ਦਾ ਸਾਮਾਨ ਲਿਆ ਰਹੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ, ਜਿਸ ਦੀ ਪਛਾਣ ਬਲਵਿੰਦਰ ਸਿੰਘ (22) ਪੁੱਤਰ ਸ਼ਿੰਦਰ ਸਿੰਘ ਵਾਸੀ ਮੰਡ ਕੂਕਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ
.


ਨਡਾਲਾ, 14 ਨਵੰਬਰ (ਹਿੰ. ਸ.)। ਭੋਗਪੁਰ ਤੋਂ ਟਰੈਕਟਰ ਟਰਾਲੀ ’ਤੇ ਖੇਤੀਬਾੜੀ ਦਾ ਸਾਮਾਨ ਲਿਆ ਰਹੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ, ਜਿਸ ਦੀ ਪਛਾਣ ਬਲਵਿੰਦਰ ਸਿੰਘ (22) ਪੁੱਤਰ ਸ਼ਿੰਦਰ ਸਿੰਘ ਵਾਸੀ ਮੰਡ ਕੂਕਾ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਨਡਾਲਾ ਦੇ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ‌ਕਿ ਉਕਤ ਮੇਰਾ ਛੋਟਾ ਭਰਾ ਸੀ ਤੇ ਹਾਦਸੇ ਦਾ ਸਾਨੂੰ ਸਵੇਰੇ ਪਤਾ ਲੱਗਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਕਪੂਰਥਲਾ ਮੁਰਦਾਘਰ ਵਿਚ ਭੇਜ ਦਿੱਤਾ ਹੈ।ਨੌਜਵਾਨ ਲੜਕੇ ਦੀ ਮੌਤ ਤੋਂ ਬਾਅਦ ਆਸਪਾਸ ਦੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande