ਏ. ਡੀ. ਸੀ. ਵਲੋਂ ਸਟੈਂਪਸ ਅਤੇ ਰਜਿਸਟਰੇਸ਼ਨ ਸਬੰਧੀ ਰਿਕਵਰੀ ਦੀ ਸਮੀਖਿਆ
ਹੁਸ਼ਿਆਰਪੁਰ, 14 ਨਵੰਬਰ (ਹਿੰ. ਸ.)। ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਇਸ ਦੌਰਾਨ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧ
ਏ. ਡੀ. ਸੀ. ਸਟੈਂਪਸ ਅਤੇ ਰਜਿਸਟਰੇਸ਼ਨ ਸਬੰਧੀ ਰਿਕਵਰੀ ਦੀ ਸਮੀਖਿਆ ਕਰਦੇ ਹੋਏ।


ਹੁਸ਼ਿਆਰਪੁਰ, 14 ਨਵੰਬਰ (ਹਿੰ. ਸ.)। ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਇਸ ਦੌਰਾਨ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਮਾਲ ਸਬੰਧੀ ਵੱਖ-ਵੱਖ ਮਾਮਲਿਆਂ, ਯੋਜਨਾਵਾਂ ਅਤੇ ਲੰਬਿਤ ਕੰਮਾਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਸ਼ਚਿਤ ਸਮੇਂ ਵਿਚ ਕੰਮ ਪੂਰਨ ਕਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿਚ ਈਜ਼ੀ ਰਜਿਸਟਰੇਸ਼ਨ ਅਤੇ ਮੁਕੇਰੀਆਂ ਤਹਿਸੀਲ ਕੰਪਲੈਕਸ ਦੇ ਨਵੀਨੀਕਰਨ ਸਬੰਧੀ ਪ੍ਰਗਤੀ ’ਤੇ ਚਰਚਾ ਹੋਈ। ਇਸ ਦੇ ਨਾਲ ਹੀ ’ਮੇਰਾ ਘਰ ਮੇਰੇ ਨਾਮ’ ਸਕੀਮ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲਈ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਸਟੈਂਪਸ ਅਤੇ ਰਜਿਸਟਰੇਸ਼ਨ ਨਾਲ ਜੁੜੀ ਰਿਕਵਰੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਲੰਬਿਤ ਜ਼ਮੀਨੀ ਮਾਮਲਿਆਂ ਦੇ ਬਕਾਏ ਦੀ ਵਸੂਲੀ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਭੂਮੀ ਪ੍ਰਾਪਤੀ ਦੇ ਚੱਲ ਰਹੇ ਮਾਮਲਿਆਂ ਦੀ ਸਥਿਤੀ ਰਿਪੋਰਟ, ਖਸਰਾ ਵਾਈਜ਼ ਮੈਪਿੰਗ, ਮੁਸਾਫੀ ਕੈਂਡਸਟ੍ਰਲ ਡਿਜੀਟਾਈਜੇਸ਼ਨ, ਜਮ੍ਹਾਬੰਦੀ, ਡਿਜੀਟਲ ਕਰਾਪ ਸਰਵੇ ਅਤੇ ਈਜ਼ੀ ਜਮ੍ਹਾਬੰਦੀ ਸੇਵਾਵਾਂ (ਆਨਲਾਈਨ ਸੇਵਾਵਾਂ, ਮਿਊਟੇਸ਼ਨ, ਰਪਟ, ਫਰਦ ਬਦਰ, ਬੈਂਕ ਲਾਗਇਨ ਆਈ.ਡੀ. ਬਣਾਉਣ ਆਦਿ) ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿਚ ਡਿਸਟ੍ਰਿਕਟ ਮਿਨਰਲ ਫਾਉਂਡੇਸ਼ਨ ਦੇ ਕੰਮਾਂ ਦੀ ਪ੍ਰਗਤੀ ’ਤੇ ਵੀ ਵਿਸਥਾਰ ਨਾਲ ਖਰਚਾ ਹੋਈ। ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ ਭੁੱਲਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਲ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਆਮ ਜਨਤਾ ਨੂੰ ਆਸਾਨ ਅਤੇ ਪਾਰਦਰਸ਼ੀ ਢੰਗ ਨਾਲ ਉਪਲਬੱਧ ਕਰਵਾਈਆਂ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਹੈ ਕਿ ਆਨਲਾਈਨ ਸੇਵਾਵਾਂ ਜਿਵੇਂ ਕਿ ਈਜ਼ੀ ਰਜਿਸਟਰੀ ਅਤੇ ਈਜ਼ੀ ਜਮ੍ਹਾਬੰਦੀ ਦਾ ਵੱਧ ਤੋਂ ਵੱਧ ਲਾਭ ਜਨਤਾ ਤੱਕ ਪਹੁੰਚੇ। ਇਸ ਲਈ ਸਾਰੇ ਅਧਿਕਾਰੀ ਆਪਣੇ-ਆਪਣੇ ਪੱਧਰ ’ਤੇ ਜ਼ਿੰਮੇਵਾਰੀ ਨਾਲ ਕੰਮ ਕਰਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande