ਬਿਹਾਰ ਵਿਧਾਨ ਸਭਾ ਚੋਣਾਂ : ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ’ਚ ਐਨਡੀਏ 162, ਮਹਾਂਗਠਜੋੜ 59 ਸੀਟਾਂ 'ਤੇ ਅੱਗੇ
ਪਟਨਾ, 14 ਨਵੰਬਰ (ਹਿੰ.ਸ.)। ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਲਈ ਵੋਟਾਂ ਦੀ ਗਿਣਤੀ 46 ਪੋਲਿੰਗ ਸਟੇਸ਼ਨਾਂ ''ਤੇ ਜਾਰੀ ਹੈ। ਸ਼ੁਰੂਆਤੀ ਢਾਈ ਘੰਟਿਆਂ ਵਿੱਚ, 225 ਸੀਟਾਂ ਦੇ ਰੁਝਾਨਾਂ ਵਿੱਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) 162 ਸੀਟਾਂ ''ਤੇ ਅਤੇ ਮਹਾਂਗਠਜੋੜ 59 ਸੀਟਾਂ ''ਤੇ ਅੱਗੇ ਚੱਲ
ਬਿਹਾਰ ਵਿਧਾਨ ਸਭਾ ਚੋਣਾਂ : ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ’ਚ ਐਨਡੀਏ 162, ਮਹਾਂਗਠਜੋੜ 59 ਸੀਟਾਂ 'ਤੇ ਅੱਗੇ


ਪਟਨਾ, 14 ਨਵੰਬਰ (ਹਿੰ.ਸ.)। ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਲਈ ਵੋਟਾਂ ਦੀ ਗਿਣਤੀ 46 ਪੋਲਿੰਗ ਸਟੇਸ਼ਨਾਂ 'ਤੇ ਜਾਰੀ ਹੈ। ਸ਼ੁਰੂਆਤੀ ਢਾਈ ਘੰਟਿਆਂ ਵਿੱਚ, 225 ਸੀਟਾਂ ਦੇ ਰੁਝਾਨਾਂ ਵਿੱਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) 162 ਸੀਟਾਂ 'ਤੇ ਅਤੇ ਮਹਾਂਗਠਜੋੜ 59 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।

ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਜੇ.ਡੀ.ਯੂ. 71 ਸੀਟਾਂ 'ਤੇ ਅੱਗੇ ਹੈ, ਜੋ ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਬਹੁਤ ਬਿਹਤਰੀਨ ਕਿਹਾ ਜਾ ਸਕਦਾ ਹੈ। ਇਸ ਦੌਰਾਨ ਭਾਜਪਾ 69 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ, ਐਲਜੇਪੀ (ਰਾਮ ਵਿਲਾਸ) ਨੇ 17 ਸੀਟਾਂ 'ਤੇ ਲੀਡ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਐੱਚਏਐਮ 4 ਸੀਟਾਂ 'ਤੇ, ਅਤੇ ਆਰਐਲਐਮ 1 ਸੀਟ 'ਤੇ ਅੱਗੇ ਹੈ।

ਦੂਜੇ ਪਾਸੇ, ਮਹਾਂਗਠਜੋੜ ਨੂੰ ਇਸ ਚੋਣ ਵਿੱਚ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ। ਮਹਾਂਗਠਜੋੜ ਕੁੱਠ 59 ਸੀਟਾਂ 'ਤੇ ਅੱਗੇ ਹੈ, ਜਿਸ ਵਿੱਚ ਆਰਜੇਡੀ 43 ਸੀਟਾਂ 'ਤੇ, ਕਾਂਗਰਸ 9 'ਤੇ, ਸੀਪੀਆਈ (ਐਮਐਲ) 5 'ਤੇ, ਸੀਪੀਆਈ 1 'ਤੇ ਅਤੇ ਸੀਪੀਐਮ 1 ਸੀਟ 'ਤੇ ਬੜ੍ਹਤ ਵਿੱਚ ਹੈ। ਇਹ ਅੰਕੜਾ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਨਾਲੋਂ ਬਹੁਤ ਘੱਟ ਹੈ, ਜਿਸ ਕਾਰਨ ਮਹਾਂਗਠਜੋੜ ਦੀ ਸਥਿਤੀ ਕਮਜ਼ੋਰ ਨਜ਼ਰ ਆ ਰਹੀ ਹੈ।ਹੋਰ ਪਾਰਟੀਆਂ ਕੁੱਲ ਪੰਜ ਸੀਟਾਂ 'ਤੇ ਅੱਗੇ ਹਨ। ਇਨ੍ਹਾਂ ਵਿੱਚੋਂ, ਜੇਐਸਪੀ, ਏਆਈਐਮਆਈਐਮ, ਜੇਐਸਜੇਡੀ, ਅਤੇ ਟੀਪੀਪੀ ਇੱਕ-ਇੱਕ ਸੀਟ 'ਤੇ ਅੱਗੇ ਹਨ, ਜਦੋਂ ਕਿ ਬੀਐਸਪੀ ਨੇ ਅਜੇ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ।

ਸ਼ੁਰੂਆਤੀ ਰੁਝਾਨ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਐਨਡੀਏ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਵੱਲ ਵਧ ਰਿਹਾ ਹੈ। ਜਦੋਂ ਕਿ ਅੰਤਿਮ ਨਤੀਜਿਆਂ ਦੇ ਐਲਾਨ ਤੱਕ ਤਸਵੀਰ ਬਦਲ ਸਕਦੀ ਹੈ, ਪਰ ਮੌਜੂਦਾ ਅੰਕੜੇ ਐਨਡੀਏ ਦੇ ਪੱਖ ’ਚ ਮਜ਼ਬੂਤ ਸੰਕੇਤ ਦੇ ਰਹੇ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande