ਖੇਤੀ ਮਸ਼ੀਨਰੀ ਸਬਸਿਡੀ 'ਤੇ ਲੈਣ ਲਈ 3 ਨਵੰਬਰ ਤੱਕ ਬਿਨੈ ਪੱਤਰ ਮੰਗੇ
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਹਿੰ. ਸ.)। ਕਰਾਪ ਰੈਜੀਡਿਉ ਮੈਨੇਜਮੈਟ ਸਕੀਮ ਅਧੀਨ ਸਾਲ 2025-26 ਲਈ ਪੰਜਾਬ ਸਰਕਾਰ ਵੱਲੋ ਐਸ.ਸੀ. ਕੈਟਾਗਰੀ ਅਧੀਨ ਕਿਸਾਨਾਂ ਵੱਲੋ ਮਸ਼ੀਨਰੀ, ਸਬਸਿਡੀ ''ਤੇ ਲੈਣ ਲਈ ਪੋਰਟਲ ਖੋਲਿਆ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਵੱਲੋ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ
.


ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਹਿੰ. ਸ.)। ਕਰਾਪ ਰੈਜੀਡਿਉ ਮੈਨੇਜਮੈਟ ਸਕੀਮ ਅਧੀਨ ਸਾਲ 2025-26 ਲਈ ਪੰਜਾਬ ਸਰਕਾਰ ਵੱਲੋ ਐਸ.ਸੀ. ਕੈਟਾਗਰੀ ਅਧੀਨ ਕਿਸਾਨਾਂ ਵੱਲੋ ਮਸ਼ੀਨਰੀ, ਸਬਸਿਡੀ 'ਤੇ ਲੈਣ ਲਈ ਪੋਰਟਲ ਖੋਲਿਆ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਵੱਲੋ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ 3 ਨਵੰਬਰ 2025 ਤੱਕ www.agrimachinerypb.com ਉਤੇ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਸਕੀਮ ਅਧੀਨ ਇਨ ਸੀਟੂ ਤਰੀਕੇ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਸੁਪਰ ਐਸ. ਐਮ. ਐਸ. ਮਲਚਰ, ਐਮ.ਬੀ.ਪਲੋਅ, ਪੈਡੀ ਚੋਪਰ, ਸੁਪਰ ਸੀਡਰ ਹੈਪੀ ਸੀਡਰ ਅਤੇ ਸ਼ਰਬ ਮਾਸਟਰ ਮਸ਼ੀਨਾਂ ਲਈ ਬਿਨੇ ਕੀਤਾ ਜਾ ਸਕਦਾ ਹੈ ਅਤੇ ਐਕਸ ਸੀਟੂ ਤਰੀਕੇ ਨਾਲ ਪਰਾਲੀ ਪ੍ਰਬੰਧਨ ਲਈ ਬੇਲਰ ਅਤੇ ਰੇਕ ਮਸ਼ੀਨ ਲਈ ਬਿਨੈ ਪੱਤਰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿੱਜੀ ਕੈਟਾਗਰੀ ਵਿੱਚ 50% ਸਬਸਿਡੀ ਦੇ ਲਾਭ ਨਾਲ ਅਤੇ ਨਿੱਜੀ ਕਸਟਮ ਹਾਈਰਿੰਗ ਸੈਂਟਰ ਸਥਾਪਤ ਕਰਨ ਲਈ 80% ਸਬਸਿਡੀ ਦਾ ਲਾਭ ਉਠਾਇਆ ਜਾ ਸਕਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਕੀਮ ਦੀਆਂ ਗਾਈਡਲਾਈਨਜ਼ ਅਤੇ ਹੋਰ ਜਾਣਕਾਰੀ ਲੈਣ ਲਈ ਬਲਾਕ ਅਮਲੋਹ ਅਤੇ ਬਸੀ ਪਠਾਣਾ ਵਿੱਚ ਖੇਤੀਬਾੜੀ ਅਫ਼ਸਰ ਬੂਟਾ ਸਿੰਘ,ਬਲਾਕ ਖਮਾਣੋ (ਮੋ.ਨੰ.-9646578198) ਅਤੇ ਸਰਹਿੰਦ ਇਕਬਾਲਜੀਤ ਸਿੰਘ (ਮੋ.ਨੰ.-9501800975) ਅਤੇ ਬਲਾਕ ਖੇੜਾ ਵਿਖੇ ਗੁਰਪਾਲ ਸਿੰਘ (ਮੋ.ਨੰ.-8437000605) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande