ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਦੀ ਦਾਖਲਾ ਪ੍ਰਵੇਸ਼ ਪ੍ਰੀਖਿਆ ਲਈ ਸਥਾਪਤ ਪ੍ਰੀਖਿਆ ਕੇਂਦਰਾਂ 'ਚ ਤਬਦੀਲੀ
ਮੋਗਾ, 8 ਦਸੰਬਰ (ਹਿੰ. ਸ.)। ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿੱਚ ਵਿਦਿਅਕ ਵਰ੍ਹੇ 2026-27 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ-2027 ਦੇ ਆਨਲਾਈਨ ਫਾਰਮ ਭਰੇ ਗਏ ਸਨ। ਇਹ ਪ੍ਰਵੇਸ਼ ਪ੍ਰੀਖਿਆ 13 ਦਸੰਬਰ, 2025 ਦਿਨ ਸ਼ਨੀਵਾਰ ਨੂੰ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਕੇਂਦਰਾਂ ਤੇ ਹ
ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਦੀ ਦਾਖਲਾ ਪ੍ਰਵੇਸ਼ ਪ੍ਰੀਖਿਆ ਲਈ ਸਥਾਪਤ ਪ੍ਰੀਖਿਆ ਕੇਂਦਰਾਂ 'ਚ ਤਬਦੀਲੀ


ਮੋਗਾ, 8 ਦਸੰਬਰ (ਹਿੰ. ਸ.)। ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿੱਚ ਵਿਦਿਅਕ ਵਰ੍ਹੇ 2026-27 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ-2027 ਦੇ ਆਨਲਾਈਨ ਫਾਰਮ ਭਰੇ ਗਏ ਸਨ। ਇਹ ਪ੍ਰਵੇਸ਼ ਪ੍ਰੀਖਿਆ 13 ਦਸੰਬਰ, 2025 ਦਿਨ ਸ਼ਨੀਵਾਰ ਨੂੰ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਕੇਂਦਰਾਂ ਤੇ ਹੋਣ ਜਾ ਰਹੀ ਹੈ। ਹੁਣ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਪ੍ਰੀਖਿਆ ਕੇਂਦਰਾਂ ਵਿੱਚ ਤਬਦੀਲੀ ਕੀਤੀ ਗਈ ਹੈ।

ਇਹ ਜਾਣਕਾਰੀ ਜਵਾਹਰ ਨਵੋਦਿਆ ਵਿਦਿਆਲਿਆ ਦੇ ਸਕੂਲ ਮੁਖੀ ਰਾਕੇਸ਼ ਕੁਮਾਰ ਮੀਣਾ ਨੇ ਦਿੱਤੀ। ਉਹਨਾਂ ਦੱਸਿਆ ਕਿ ਜਿਹਨਾਂ ਪ੍ਰਾਰਥੀਆਂ ਦਾ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਪ੍ਰੀਖਿਆ ਕੇਂਦਰ ਸੀ ਹੁਣ ਉਹਨਾਂ ਦਾ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ (ਐਸ.ਓ.ਈ.) ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਿਹਨਾਂ ਪ੍ਰਾਰਥੀਆਂ ਦਾ ਪਹਿਲਾਂ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਿਹਾਲ ਸਿੰਘ ਵਾਲਾ ਵਿਖੇ ਸੀ ਹੁਣ ਉਹਨਾਂ ਦਾ ਸੈਂਟਰ ਬਦਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਪੀ.ਐਮ. ਸ੍ਰੀ) ਬਿਲਾਸਪੁਰ ਵਿਖੇ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਵੱਖਰੇ ਤੌਰ ਤੇ ਐਡਮਿਟ ਕਾਰਡ ਜਾਰੀ ਨਹੀਂ ਕੀਤੇ ਜਾਣਗੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande