
ਮਾਲੇਰਕੋਟਲਾ, 8 ਦਸੰਬਰ (ਹਿੰ. ਸ.)। ਮਾਲੇਰਕੋਟਲਾ ਵਿਖੇ 11 ਤੋਂ 13 ਦਸੰਬਰ ਤੱਕ ਆਯੋਜਿਤ ਕੀਤੇ ਜਾਣ ਵਾਲੇ “ਮਾਲੇਰਕੋਟਲਾ ਸੂਫ਼ੀ ਫ਼ੈਸਟੀਵਲ”, ਨੂੰ ਪ੍ਰਬੰਧਕੀ ਕਾਰਨਾਂ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਮਹੱਤਵਪੂਰਣ ਸੂਫ਼ੀ ਫੈਸਟੀਵਲ ਦੀਆਂ ਨਵੀਆਂ ਮਿਤੀਆਂ ਜਲਦ ਹੀ ਨਿਰਧਾਰਤ ਕਰਕੇ ਆਵਾਮ ਨੂੰ ਸੂਚਿਤ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬੇ ਦੀ ਅਮੀਰ ਸੂਫ਼ੀ ਵਿਰਾਸਤ ਅਤੇ ਸੱਭਿਆਚਾਰ ਨੂੰ ਦੇਸ਼-ਦੁਨੀਆ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਆਯੋਜਿਤ ਇਹ ਫੈਸਟੀਵਲ ਹੋਰ ਸੁਚਾਰੂ ਪ੍ਰਬੰਧਾਂ ਨਾਲ ਜਲਦ ਹੀ ਇੱਕ ਨਵੀਂ ਮਿਤੀ ‘ਤੇ ਕਰਵਾਇਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਵਾਮ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਵੀਆਂ ਅਪਡੇਟਾਂ ਲਈ ਅਧਿਕਾਰਕ ਜਾਣਕਾਰੀਆਂ ‘ਤੇ ਧਿਆਨ ਬਣਾਈ ਰੱਖਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ