Custom Heading

ਅਕਤੂਬਰ ਵਿੱਚ ਐਂਟੀ-ਕੋਰੋਨਾ ਵੈਕਸੀਨ ਦੀਆਂ 28 ਕਰੋੜ ਖੁਰਾਕਾਂ ਹੋਣਗੀਆਂ ਉਪਲਬਧ
ਨਵੀਂ ਦਿੱਲੀ, 13 ਅਕਤੂਬਰ (ਹਿ.ਸ.)। ਦੇਸ਼ ਵਿਆਪੀ ਟੀਕਾਕਰਣ ਪ੍ਰੋਗਰਾਮ ਨੂੰ ਤੇਜ਼ ਕਰਨ ਦੇ ਲਈ, ਭਾਰਤ ਕੋਲ ਅਕਤੂਬਰ ਮਹੀਨੇ
ਅਕਤੂਬਰ ਵਿੱਚ ਐਂਟੀ-ਕੋਰੋਨਾ ਵੈਕਸੀਨ ਦੀਆਂ 28 ਕਰੋੜ ਖੁਰਾਕਾਂ ਹੋਣਗੀਆਂ ਉਪਲਬਧ


ਨਵੀਂ ਦਿੱਲੀ, 13 ਅਕਤੂਬਰ (ਹਿ.ਸ.)। ਦੇਸ਼ ਵਿਆਪੀ ਟੀਕਾਕਰਣ ਪ੍ਰੋਗਰਾਮ ਨੂੰ ਤੇਜ਼ ਕਰਨ ਦੇ ਲਈ, ਭਾਰਤ ਕੋਲ ਅਕਤੂਬਰ ਮਹੀਨੇ ਵਿੱਚ ਕੋਰੋਨਾ ਵਿਰੋਧੀ ਵੈਕਸੀਨ ਦੀਆਂ 28 ਕਰੋੜ ਖੁਰਾਕਾਂ ਹੋਣਗੀਆਂ।

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਅਕਤੂਬਰ ਮਹੀਨੇ ਵਿੱਚ ਟੀਕੇ ਦੀ ਉਪਲਬਧਤਾ 28 ਕਰੋੜ ਖੁਰਾਕਾਂ ਦੀ ਹੋਵੇਗੀ। ਇਨ੍ਹਾਂ ਵਿੱਚ 22 ਕਰੋੜ ਕੋਵੀਸ਼ੀਲਡ, 6 ਕਰੋੜ ਕੋਵੈਕਸੀਨ ਅਤੇ 60 ਲੱਖ ਜਾਏਕੋਵ ਡੀ ਖੁਰਾਕਾਂ ਸ਼ਾਮਲ ਹਨ।

ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਵੈਕਸੀਨ ਦੀਆਂ ਲਗਭਗ 96 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ।

ਹਿੰਦੁਸਥਾਨ ਸਮਾਚਾਰ/ਵਿਜਿਆਲਕਸ਼ਮੀ/ਕੁਸੁਮ


 rajesh pande