ਵੈਕਸੀਨ ਕਰਵਾ ਚੁੱਕੇ ਲੋਕਾਂ ਲਈ ਆਪਣੀਆਂ ਸਰਹੱਦਾਂ ਖੋਲ੍ਹੇਗਾ ਅਮਰੀਕਾ
ਵਾਸ਼ਿੰਗਟਨ, 13 ਅਕਤੂਬਰ (ਹਿ.ਸ.)। ਅਮਰੀਕਾ ਨੇ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਲਈ 19 ਮਹੀਨਿਆਂ ਬਾਅਦ ਆਪਣੀਆਂ ਸਰ
ਵੈਕਸੀਨ ਕਰਵਾ ਚੁੱਕੇ ਲੋਕਾਂ ਲਈ ਆਪਣੀਆਂ ਸਰਹੱਦਾਂ ਖੋਲ੍ਹੇਗਾ ਅਮਰੀਕਾ


ਵਾਸ਼ਿੰਗਟਨ, 13 ਅਕਤੂਬਰ (ਹਿ.ਸ.)। ਅਮਰੀਕਾ ਨੇ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਲਈ 19 ਮਹੀਨਿਆਂ ਬਾਅਦ ਆਪਣੀਆਂ ਸਰਹੱਦਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਸਰਹੱਦਾਂ ਨਵੰਬਰ ਤੋਂ ਖੋਲ੍ਹੀਆਂ ਜਾਣਗੀਆਂ। ਕੋਰੋਨਾ ਦੇ ਕਾਰਨ, ਬਾਹਰੀ ਲੋਕਾਂ ਦਾ ਦੇਸ਼ ਵਿੱਚ ਆਉਣਾ ਬੰਦ ਕਰ ਦਿੱਤਾ ਗਿਆ ਸੀ।

ਜ਼ਮੀਨੀ ਸਰਹੱਦ ਖੁੱਲ੍ਹਣ ਦੇ ਫ਼ੈਸਲੇ ਨਾਲ ਜਿੰਨੀ ਖ਼ੁਸ਼ੀ ਕੈਨੇਡਾ ਵਾਲਿਆਂ ਨੂੰ ਹੋ ਰਹੀ ਹੈ, ਉਸ ਤੋਂ ਕਿਤੇ ਜ਼ਿਆਦਾ ਅਮਰੀਕਾ ਦੇ ਸਰਹੱਦੀ ਇਲਾਕਿਆਂ ਵਿਚ ਵਸਦੇ ਲੋਕ ਖ਼ੁਸ਼ ਨਜ਼ਰ ਆਏ ਜਿਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਕੈਨੇਡੀਅਨਜ਼ ਵੱਲੋਂ ਕੀਤੀ ਜਾਂਦੀ ਸ਼ੌਪਿੰਗ ਤੋਂ ਆਉਂਦਾ ਹੈ।

ਵਾਈਟ ਹਾਊਸ ਵੱਲੋਂ ਮੰਗਲਵਾਰ ਰਾਤ ਕੈਨੇਡਾ ਅਤੇ ਮੈਕਸੀਕੋ ਨਾਲ ਲਗਦਾ ਬਾਰਡਰ ਖੋਲ੍ਹਣ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਅਮਰੀਕਾ ਆ ਰਹੇ ਲੋਕਾਂ ਤੋਂ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਨਹੀਂ ਮੰਗੀ ਜਾਵੇਗੀ ਅਤੇ ਬਾਰਡਰ ਏਜੰਟ ਟੀਕਾ ਲੱਗਣ ਦੀ ਸਰਟੀਫ਼ਿਕੇਟ ਵੀ ਤਾਂ ਹੀ ਦੇਖਣਗੇ ਜੇ ਉਨ੍ਹਾਂ ਨੂੰ ਸਬੰਧਤ ਸ਼ਖਸ ਦੇ ਝੂਠ ਬੋਲਣ ਦਾ ਸ਼ੱਕ ਹੋਵੇਗਾ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande