ਮਹਿਲਾ ਬਿੱਗ ਬੈਸ਼ ਲੀਗ ਤੋਂ ਹਟੀ ਰੇਸ਼ਲ ਹੇਨਸ
ਸਿਡਨੀ, 13 ਅਕਤੂਬਰ (ਹਿ.ਸ.)। ਆਸਟ੍ਰੇਲੀਆਈ ਟੀ -20 ਉਪ ਕਪਤਾਨ ਅਤੇ ਸਿਡਨੀ ਥੰਡਰ ਦੀ ਕਪਤਾਨ ਰੇਚਲ ਹੇਨਸ ਨੇ ਆਪਣੇ ਪੁੱਤਰ
ਮਹਿਲਾ ਬਿੱਗ ਬੈਸ਼ ਲੀਗ ਤੋਂ ਹਟੀ ਰੇਸ਼ਲ ਹੇਨਸ


ਸਿਡਨੀ, 13 ਅਕਤੂਬਰ (ਹਿ.ਸ.)। ਆਸਟ੍ਰੇਲੀਆਈ ਟੀ -20 ਉਪ ਕਪਤਾਨ ਅਤੇ ਸਿਡਨੀ ਥੰਡਰ ਦੀ ਕਪਤਾਨ ਰੇਚਲ ਹੇਨਸ ਨੇ ਆਪਣੇ ਪੁੱਤਰ ਹਿਊਗੋ ਦੇ ਜਨਮ ਤੋਂ ਬਾਅਦ ਸਮੁੱਚੀ ਮਹਿਲਾ ਬਿੱਗ ਬੈਸ਼ ਲੀਗ (ਡਬਲਯੂਬੀਬੀਐਲ) ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਹੈ। ਹੇਨਸ ਨੇ ਸਾਲ ਦੇ ਅਰੰਭ ਵਿੱਚ ਥੰਡਰ ਦੇ ਪ੍ਰਬੰਧਨ ਨੂੰ ਸਲਾਹ ਦਿੱਤੀ ਸੀ ਕਿ ਉਹ ਮੁਕਾਬਲੇ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਪੈਰੇਂਟਲ ਲੀਵ ਲਵੇਗੀ, ਕਿਉਂਕਿ ਉਹ ਇਸ ਦੌਰਾਨ ਮਾਂ ਬਣਨ ਵਾਲੀ ਸੀ।

ਹਾਲਾਂਕਿ, ਆਪਣੇ ਬੇਟੇ ਦੇ ਜਨਮ ਤੋਂ ਇਲਾਵਾ, ਹੇਨਸ ਦੇ ਸਾਹਮਣਏ ਬਹੁਤ ਸਾਰੀਆਂ ਚੁਣੌਤੀਆਂ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਥੰਡਰ ਟੀਮ ਵਿੱਚ ਸ਼ਾਮਲ ਹੋਣ ਨੂੰ ਗੁੰਝਲਦਾਰ ਬਣਾ ਦਿੱਤਾ ਹੈ, ਜਿਸ ਵਿੱਚ ਕੋਵਿਡ -19 ਦੇ ਕਾਰਨ ਮੁਕਾਬਲੇ ਦੇ ਢਾਂਚੇ ਵਿੱਚ ਲਾਗੂ ਕੀਤੇ ਬਦਲਾਅ ਅਤੇ ਦੋ ਹਫਤਿਆਂ ਦਾ ਸਖਤ ਕੁਆਰੰਟੀਨ ਸ਼ਾਮਲ ਹਨ।

ਇਸ ਤੋਂ ਇਲਾਵਾ, ਲੀਗ ਤੋਂ ਉਨ੍ਹਾਂ ਦੇ ਹਟਣ ਦਾ ਇਕ ਹੋਰ ਮਹੱਤਵਪੂਰਣ ਕਾਰਨ ਹੈਮਸਟ੍ਰਿੰਗ ਦੀ ਸੱਟ ਹੈ ਜੋ ਉਸ ਨੂੰ ਭਾਰਤ ਵਿਰੁੱਧ ਲੱਗੀ ਸੀ।

ਹੇਨਸ ਨੇ ਕਿਹਾ, “ਮੈਂ ਟੀਮ ਦੇ ਨਾਲ ਰਹਿਣਾ ਚਾਹੁੰਦੀ ਹਾਂ, ਪਰ ਇੱਕ ਪਰਿਵਾਰ ਦੇ ਰੂਪ ਵਿੱਚ ਸਾਡੇ ਲਈ ਲੀਆ ਅਤੇ ਹਿਊਗੋ ਨੂੰ ਇਸ ਪੜਾਅ ਤੇ ਇੰਨੇ ਲੰਮੇ ਸਮੇਂ ਲਈ ਛੱਡਣਾ ਉਚਿਤ ਨਹੀਂ ਹੋਵੇਗਾ।”

ਉਨ੍ਹਾਂ ਕਿਹਾ, “ਮੈਂ ਸਾਰੇ ਖਿਡਾਰੀਆਂ ਅਤੇ ਸਟਾਫ ਨਾਲ ਗੱਲ ਕੀਤੀ ਹੈ, ਅਤੇ ਉਨ੍ਹਾਂ ਨੇ ਮੇਰੇ ਫੈਸਲੇ ਦਾ ਬਹੁਤ ਸਮਰਥਨ ਕੀਤਾ ਹੈ।

ਹਿੰਦੁਸਥਾਨ ਸਮਾਚਾਰ/ਸੁਨੀਲ/ਕੁਸੁਮ


 rajesh pande