Custom Heading

ਕਾਰ ਦੀ ਫੇਟ ਲੱਗਣ ਕਾਰਨ 28 ਸਾਲਾ ਨੌਜਵਾਨ ਦੀ ਮੌਤ
ਲਾਲੜੂ, 13 ਅਕਤੂਬਰ (ਹਿ. ਸ.)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪਿੰਡ ਲੈਹਲੀ ਨੇੜੇ ਸੜਕ ਕਿਨਾਰੇ ਪੈਦਲ ਜਾ ਰਹੇ ਇਕ 28
ਫੋਟੋ ਕੈਪਸ਼ਨ


ਲਾਲੜੂ, 13 ਅਕਤੂਬਰ (ਹਿ. ਸ.)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪਿੰਡ ਲੈਹਲੀ ਨੇੜੇ ਸੜਕ ਕਿਨਾਰੇ ਪੈਦਲ ਜਾ ਰਹੇ ਇਕ 28 ਸਾਲਾ ਨੌਜਵਾਨ ਦੀ ਕਾਰ ਦੀ ਫੇਟ ਲੱਗਣ ਕਾਰਨ ਮੌਤ ਹੋ ਗਈ। ਲੈਹਲੀ ਦੀ ਪੁਲਿਸ ਅਨੁਸਾਰ ਮ੍ਰਿਤਕ ਦੇ ਭਰਾ ਅਜੇ ਪਾਂਡੇ ਵਾਸੀ ਨਾਹਰ ਕਾਲੋਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਆਪਣੇ ਭਰਾ ਵਿਜੇ ਕੁਮਾਰ ਪਾਂਡੇ ਨਾਲ ਸੜਕ ਕਿਨਾਰੇ ਦੱਪਰ ਵੱਲ ਪੈਦਲ ਜਾ ਰਿਹਾ ਸੀ ਅਤੇ ਇਸੇ ਦੌਰਾਨ ਅੰਬਾਲਾ ਵਲੋਂ ਆਈ ਇਕ ਕਾਰ ਨੇ ਮੇਰੇ ਭਰਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਸਿਰ ਸੜਕ ਨਾਲ ਜਾ ਟਕਰਾਇਆ ਅਤੇ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਹਿੰਦੁਸਥਾਨ ਸਮਾਚਾਰ/ਦਵਿੰਦਰ/ਨਰਿੰਦਰ ਜੱਗਾ


 rajesh pande