ਬਾਦਲ ਵੱਲੋਂ ਕੇਂਦਰ ਵੱਲੋਂ ਅਸਿੱਧੇ ਤੌਰ 'ਤੇ ਰਾਜ ਲਾਗੂ ਕਰਨ ਵਿਚ ਚੰਨੀ ਦੀ ਸ਼ਮੂਲੀਅਤ ਵੱਲ ਇਸ਼ਾਰਾ
ਚੰਡੀਗੜ੍ਹ, 13 ਅਕਤੂਬਰ ( ਹਿ ਸ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਤੇ ਪੰਜਾਬ ਸ
ਬਾਦਲ ਵੱਲੋਂ ਕੇਂਦਰ ਵੱਲੋਂ ਅਸਿੱਧੇ ਤੌਰ 'ਤੇ ਰਾਜ ਲਾਗੂ ਕਰਨ ਵਿਚ ਚੰਨੀ ਦੀ ਸ਼ਮੂਲੀਅਤ ਵੱਲ ਇਸ਼ਾਰਾ


ਚੰਡੀਗੜ੍ਹ, 13 ਅਕਤੂਬਰ ( ਹਿ ਸ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਅਸਿੱਧੇ ਤੌਰ ’ਤੇ ਕੇਂਦਰੀ ਰਾਜ ਲਾਗੂ ਕਰਨ ’ਤੇ ਦੋਹਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਹਫਤੇ ਗ੍ਰਹਿ ਮੰਤਰੀ ਨਾਲ ਮੀਟਿੰਗ ਅਣ ਨਿਰਧਾਰਿਤ ਮੀਟਿੰਗ ਵਿਚ ਹੀ ਇਸ ਬਹੁਤ ਹੀ ਭੜਕਾਊ ਤੇ ਖਤਰਨਾਕ ਕਦਮ ਲਈ ਆਧਾਰ ਤਿਆਰ ਹੋ ਗਿਆ ਸੀ। ਉਹਨਾਂ ਨੇ ਮੁੱਖ ਮੰਤਰੀ ਨੁੰ ਕਿਹਾ ਕਿ ਉਹ ਜਾਂ ਤਾਂ ਆਪਣਾ ਇਰਾਦਾ ਵਿਖਾਉਂਦਿਆਂ ਕਾਰਵਾਈ ਕਰਨ ਜਾਂ ਫਿਰ ਸਭ ਕੁਝ ਛੱਡ ਦੇਣ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੁੰਦਾ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਗੈਰ ਅਜਿਹੇ ਵੱਡੇ ਫੈਸਲੇ ਲਵੇ ਅਤੇ ਚੰਨੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਪਾਇਆ ਜਾ ਰਿਹਾ ਰੌਲਾ ਅਸਲ ਵਿਚ ਇਸ ਸਾਜ਼ਿਸ਼ ਵਿਚ ਉਹਨਾਂ ਦੀ ਸ਼ਮੂਲੀਅਤ ’ਤੇ ਪਰਦਾ ਪਾਉਣ ਦਾ ਯਤਨ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਲੋਕਤੰਤਰੀ ਪ੍ਰਕਿਰਿਆ ਤੇ ਸੰਘੀ ਸਿਧਾਂਤ ਨੁੰ ਸਾਬੋਤਾਜ਼ ਕਰਨ ਖਿਲਾਫ ਉਹਨਾਂ ਦੀ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੂਬੇ ਦੇ ਲੋਕਾਂ ਨਾਲ ਕਦਮ ਸਾਂਝੇ ਕਰਨ। ਉਹਨਾਂ ਕਿਹਾ ਕਿ ਤੁਸੀਂ ਵਿਰੋਧੀ ਧਿਰ ਵਿਚ ਨਹੀਂ ਹੋ। ਚੰਨੀ ਜੀ ਤੁਸੀਂ ਸੂਬੇ ਦੇ ਮੁੱਖ ਮੰਤੀ ਹੋ। ਤੁਹਾਡਾ ਕੰਮ ਸਿਰਫ ਰਵਾਇਤੀ ਪ੍ਰੈਸ ਬਿਆਨ ਜਾਰੀ ਕਰਨਾ ਤੇ ਸਿਰਫ ਹਲਕੇ ਢੰਗ ਵਿਚ ਕੇਂਦਰ ਤੇ ਇਸ ਖਤਰਨਾਕ ਕਦਮ ਦੇ ਨਿਖੇਧੀ ਕਰਨਾ ਨਹੀਂ ਹੈ। ਉਹਨਾਂ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਇਹ ਦੱਸਣਾ ਪਵੇਗਾ ਕਿ ਤੁਸੀਂ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਨਮੋਸ਼ੀਜਨਕ ਕਾਰੇ ਦੇ ਖਿਲਾਫ ਕੀ ਕਰਨ ਦਾ ਇਰਾਦਾ ਰੱਖਦੇ ਹੋ।

ਬਾਦਲ ਨੇ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਆਗੂਆਂ ਨੁੰ ਕਿਹਾ ਕਿ ਉਹ ਕੇਂਦਰ ਅੱਗੇ ਸਰੰਡਰ ਕਰਨ ਦੇ ਮਾਮਲੇ ਵਿਚ ਸੂਬਾ ਸਰਕਾਰ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ। ਉਹਨਾਂ ਕਿਹਾ ਕਿ ਕਾਨੁੰਨ ਤੇ ਵਿਵਸਥਾ ਸੂਬਾ ਸਰਕਾਰ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਸੂਬਾ ਸਰਕਾਰ ਦੀ ਰਾਇ ਤੇ ਸਹਿਮਤੀ ਲਏ ਬਗੈਰ ਸੂਬੇ ਵਿਚ ਕੇਂਦਰੀ ਫੋਰਸਾਂ ਲਾਉਣ ਦਾ ਕੋਈ ਵੀ ਸੰਵਿਧਾਨਕ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਇਸ ਲਈ ਜੇਕਰ ਕਾਨੁੰਨ ਵਿਵਸਥਾ ਕੇਂਦਰ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਤਾਂ ਇਹ ਸੁਬਾ ਸਰਕਾਰ ’ਤੇ ਲੂਣ ਛਿੜਕਣ ਤੋਂ ਘੱਟ ਨਹੀਂ ਹੈ। ਉਹਨਾਂ ਕਿਹਾ ਕਿ ਮੁੱਖਮਤਰੀ ਨੁੰ ਇਸ ਅਸਿੱਧੇ ਕੇਂਦਰੀ ਰਾਜ ਦੇ ਖਿਲਾਫ ਪੰਜਾਬ ਨੁੰ ਬਚਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਪੰਜਾਬ ਦੇ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਅਕਾਲੀ ਦਲ ਦੇ ਪ੍ਰਧਾਨ ਕੇਂਦਰ ਸਰਕਾਰ ਵੱਲੋਂ ਤਕਰੀਬਨ ਅੱਧਾ ਪੰਜਾਬ ਬੀ ਐਸ ਐਫ ਹਵਾਲੇ ਕਰ ਕੇ ਕੇਂਦਰੀ ਬਲਾਂ ਨੁੰ ਆਮ ਹਾਲਾਤ ਵਿਚ ਵੀ ਪੁਲਿਸ ਦੀ ਜ਼ਿੰਮੇਵਾਰੀ ਸੌਂਪਣ ਦੇ ਫੈਸਲੇ ’ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਪੰਜਾਬ ਪੁਲਿਸ ਤਾਂ ਸ਼ਕਤੀਵਿਹੂਣੀ ਹੋ ਗਈ ਹੈ। ਉਹਨਾਂ ਕਿਹਾ ਕਿ ਅਸਲ ਵਿਚ ਪੰਜਾਬ ਪੁਲਿਸ ਆਪਣੀ ਮਹੱਤਤਾ ਹੀ ਗੁਆ ਲਵੇਗੀ। ਉਹਨਾਂ ਕਿਹਾ ਕਿ ਇਸ ਵੱਡੇ ਫੈਸਲੇ ਨੂੰ ਸੂਬਾ ਸਰਕਾਰ ਨੁੰ ਵਿਸ਼ਵਾਸ ਵਿਚ ਲਏ ਬਗੈਰ ਲਾਗੂ ਕਰਨਾ ਸੰਭਵ ਹੀ ਨਹੀਂ ਹੈ।

ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਹਾਲੇ ਵੀ ਕਾਂਗਰਸ ਪਾਰਟੀ ਦਾ ਹਿੱਸਾ ਹਨ, ਦਾ ਪ੍ਰਤੀਕਰਮ ਸਾਬਤ ਕਰਦਾ ਹੈ ਕਿ ਉਹ ਕੁਝ ਬਹੁਤ ਲੁਕਵਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਹੋਰ ਕਾਂਗਰਸੀ ਆਗੂਆਂ ਜਿਹਨਾਂ ਨੇ ਕਦੇ ਛੋਟੇ ਤੋਂ ਛੋਟੇ ਮਸਲੇ ’ਤੇ ਵੀ ਮੌਕਾ ਨਹੀਂ ਖੁੰਝਾਇਆ, ਉਹ ਵੀ ਇਸ ਵੱਡੇ ਮਾਮਲੇ ਵਿਚ ਰਸਮੀ ਬਿਆਨ ਜਾਰੀ ਕਰਕੇ ਸਿਰਫ ਆਪਣੀ ਸਹਿਮਤੀ ਪ੍ਰਗਟ ਕਰ ਰਹੇ ਹਨ।

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਕੁਸਮ


 rajesh pande