Custom Heading

ਸਲਮਾਨ ਖਾਨ ਅਤੇ ਆਯੂਸ਼ ਸ਼ਰਮਾ ਦੀ ਫਿਲਮ 'ਅੰਤਿਮ- ਦਿ ਫਾਈਨਲ ਟਰੁੱਥ' ਦੀ ਰਿਲੀਜ਼ ਡੇਟ ਤੈਅ
ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਸਲਮਾਨ ਖਾਨ ਅਤੇ ਆਯੂਸ਼ ਸ਼ਰਮਾ ਦੀ ਆਉਣ ਵਾਲੀ ਫਿਲਮ 'ਅੰਤਿਮ- ਦਿ ਫਾਈਨਲ ਟਰੁੱਥ

ANTIM_1  H x W:ਸਲਮਾਨ ਖਾਨ ਅਤੇ ਆਯੂਸ਼ ਸ਼ਰਮਾ ਦੀ ਫਿਲਮ 'ਅੰਤਿਮ- ਦਿ ਫਾਈਨਲ ਟਰੁੱਥ' ਦੀ ਰਿਲੀਜ਼ ਡੇਟ ਤੈਅ


ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਸਲਮਾਨ ਖਾਨ ਅਤੇ ਆਯੂਸ਼ ਸ਼ਰਮਾ ਦੀ ਆਉਣ ਵਾਲੀ ਫਿਲਮ 'ਅੰਤਿਮ- ਦਿ ਫਾਈਨਲ ਟਰੁੱਥ' ਦੀ ਰਿਲੀਜ਼ ਡੇਟ ਤੈਅ ਹੋ ਗਈ ਹੈ, ਜੋ ਹੈ। ਇਹ ਫਿਲਮ ਇਸ ਸਾਲ 26 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਇਸ ਫਿਲਮ ਵਿੱਚ ਸਲਮਾਨ ਖਾਨ ਇੱਕ ਸਿੱਖ ਪੁਲਿਸ ਅਫਸਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਪਹਿਲੀ ਵਾਰ ਵੱਡੇ ਪਰਦੇ 'ਤੇ ਦਰਸ਼ਕਾਂ ਨੂੰ ਆਯੂਸ਼ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। ਇਹ ਇੱਕ ਐਕਸ਼ਨ-ਥ੍ਰਿਲਰ ਫਿਲਮ ਹੋਵੇਗੀ। ਫਿਲਮ ਵਿੱਚ ਸਲਮਾਨ ਅਤੇ ਆਯੂਸ਼ ਦੋਵੇਂ ਇੱਕ ਦੂਜੇ ਨੂੰ ਸਖਤ ਮੁਕਾਬਲਾ ਦਿੰਦੇ ਹੋਏ ਨਜ਼ਰ ਆਉਣਗੇ। ਅਦਾਕਾਰ ਆਯੂਸ਼ ਸ਼ਰਮਾ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ, ਪ੍ਰਸ਼ੰਸਕ ਵੀ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਦੋਵਾਂ ਅਦਾਕਾਰਾਂ ਤੋਂ ਇਲਾਵਾ, ਜੇਸੂ ਸੇਨਗੁਪਤਾ, ਪ੍ਰਗਿਆ ਜੈਸਵਾਲ, ਮਹਿਮਾ ਮਕਵਾਨਾ ਵੀ ਫਿਲਮ ਵਿੱਚ ਮਹੱਤਵਪੂਰਣ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ''ਅੰਤਿਮ- ਦਿ ਫਾਈਨਲ ਟਰੁੱਥ ਦਾ ਨਿਰਦੇਸ਼ਨ ਮਹੇਸ਼ ਮਾਂਜੇਰਕਰ ਕਰ ਰਹੇ ਹਨ, ਜਦੋਂ ਕਿ ਸਲਮਾਨ ਖਾਨ ਦੀ ਕੰਪਨੀ ਯਾਨੀ ਸਲਮਾਨ ਖਾਨ ਫਿਲਮਜ਼ ਪ੍ਰੋਡਿਊਸ ਕਰ ਰਹੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ

 rajesh pande