Custom Heading

ਵਪਾਰੀ ਕੋਲੋ 5 ਲੱਖ ਰੁਪਏ ਲੁੱਟਣ ਵਾਲੇ ਦੋ ਲੁਟੇਰੇ ਪੁਲਿਸ ਨੇ ਕੀਤੇ ਕਾਬੂ
ਅੰਮ੍ਰਿਤਸਰ ਸਾਹਿਬ, 13 ਅਕਤੂਬਰ (ਹਿ. ਸ.)–ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਕੱਪੜਾ ਖਰੀਦਣ ਲਈ ਪਹੁੰਚੇ ਬਜੁਰਗ ਵਪਾਰੀ ਨਾ
ਫੋਟੋ ਕੈਪਸ਼ਨ


ਅੰਮ੍ਰਿਤਸਰ ਸਾਹਿਬ, 13 ਅਕਤੂਬਰ (ਹਿ. ਸ.)–ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਕੱਪੜਾ ਖਰੀਦਣ ਲਈ ਪਹੁੰਚੇ ਬਜੁਰਗ ਵਪਾਰੀ ਨਾਲ ਹੋਈ 5 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸਥਾਨਕ ਪੁਲਿਸ ਨੇ ਸੁਲਝਾ ਦਿੱਤਾ ਹੈ। ਲੁੱਟ ਦੇ ਸਮੇਂ ਦੋ ਦੋਸ਼ੀ ਸੀ. ਸੀ. ਟੀ. ਵੀ. ਕੈਮਰੇ ਵਿਚ ਦਿਖੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿ਼ਕਰਯੋਗ ਹੈ ਕਿ ਲੰਘੇ ਐਤਵਾਰ ਨੂੰ ਅਨੰਦਪੁਰ ਸਾਹਿਬ ਤੋਂ ਕੱਪੜਾ ਖਰੀਦਣ ਲਈ ਬਜੁਰਗ ਵਪਾਰੀ ਅੰਮ੍ਰਿਤਸਰ ਪਹੁੰਚਿਆ ਸੀ। ਜਿਵੇ ਹੀ ਉਹ ਟਾਹਲੀ ਬਾਜਾਰ ਵਿਚ ਪਹੁੰਚਿਆ ਤਾਂ ਉਥੇ 2 ਲੁਟੇਰਿਆਂ ਨੇ ਉਸ ਕੋਲੋਂ 5 ਲੱਖ ਰੁਪਏ ਲੁੱਟ ਲਏ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਸੀ। ਪੁਲਿਸ ਹੁਣ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਕੜੀਆਂ ਜੋੜਨ ਦੀ ਕੋਸਿ਼ਸ਼ ਕਰੇਗੀ।

ਹਿੰਦੁਸਥਾਨ ਸਮਾਚਾਰ/ਦਵਿੰਦਰ/ਨਰਿੰਦਰ ਜੱਗਾ


 rajesh pande