Custom Heading

ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋਂ ਹੈਬੋਵਾਲ ਦੇ ਸਰਕਾਰੀ ਸਕੂਲ 'ਚ ਡੇਂਗੂ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
ਲੁਧਿਆਣਾ, 13 ਅਕਤੂਬਰ (ਹਿ. ਸ.) - ਸਿਵਲ ਸਰਜਨ ਡਾ. ਐਸ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੱਲ ਡੇਗੂ ਦਾ
ਫੋਟੋ ਕੈਪਸ.ਨ


ਲੁਧਿਆਣਾ, 13 ਅਕਤੂਬਰ (ਹਿ. ਸ.) - ਸਿਵਲ ਸਰਜਨ ਡਾ. ਐਸ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੱਲ ਡੇਗੂ ਦਾ ਪ੍ਰਕੋਪ ਵੱਧ ਰਿਹਾ ਹੈ, ਜੋ ਕਿ ਗੰਭੀਰ ਬਣਦਾ ਜਾ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆ/ਕਰਮਚਾਰੀਆਂ ਵਲੋ ਜ਼ਿਲ੍ਹੇ ਭਰ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਅੱਜ ਸਬਜ਼ੀ ਮੰਡੀਆਂ, ਦਾਣਾ ਮੰਡੀਆਂ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮਾਸ ਮੀਡੀਆ ਟੀਮ ਵੱਖ ਵੱਖ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।ਅੱਜ ਮਾਸ ਮੀਡੀਆ ਟੀਮ ਵੱਲੋ ਸਰਕਾਰੀ ਹਾਈ ਸਕੂਲ ਹੈਬੋਵਾਲ ਕਲਾਂ ਵਿਚ ਬੱਚਿਆਂ ਨੂੰ ਡੇਗੂ ਦੇ ਫੈਲਾਅ ਅਤੇ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਮਾਸ ਮੀਡੀਆ ਟੀਮ ਨੇ ਦੱਸਿਆ ਕਿ ਡਂੇਗੂ ਦੇ ਬਚਾਅ ਲਈ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਧਿਆਨ ਰੱਖਣਾ, ਖਾਸ ਤੌਰ 'ਤੇ ਪਾਣੀ ਨੂੰ ਖੜ੍ਹਾ ਨਾ ਹੋਣ ਦੇਣਾ, ਆਪਣੇ ਸਰੀਰ ਨੂੰ ਢੱਕ ਕੇ ਰੱਖਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ, ਸੌਣ ਸਮੇ ਮੱਛਰਦਾਨੀ ਲਾ ਕੇ ਸੋਣਾ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋ ਕੀਤੀ ਜਾਵੇ, ਛੱਤਾਂ ਉਪਰ ਪਏ ਵਾਧੂ ਸਮਾਨ ਵਿਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ, ਪਾਣੀ ਦੀਆਂ ਟੈਕੀਆਂ ਢੱਕ ਕਿ ਰੱਖੀਆ ਜਾਣ।ਇਸ ਤੋ ਇਲਾਵਾ ਬੁਖਾਰ ਹੋਣ 'ਤੇ ਨੇੜੇ ਦੇ ਹਸਪਤਾਲ ਵਿਚ ਜਾਂਚ ਕਰਵਾਈ ਜਾਵੇ ਤਾਂ ਜੋ ਸਮਂੇ ਸਿਰ ਇਸ ਬਿਮਾਰੀ ਦਾ ਇਲਾਜ ਹੋ ਸਕੇ।

ਹਿੰਦੁਸਥਾਨ ਸਮਾਚਾਰ/ਨਰਿੰਦਰ ਜੱਗਾ/ਕੁਸਮ


 rajesh pande