Custom Heading

ਅਗਲੇ ਸਾਲ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ ਕ੍ਰਿਤੀ ਸੈਨਨ ਅਤੇ ਕਾਰਤਿਕ ਆਰੀਅਨ ਦੀ ਸ਼ਹਿਜ਼ਾਦਾ
ਫਿਲਮ 'ਲੂਕਾ ਛੁੱਪੀ' ਤੋਂ ਬਾਅਦ, ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਇਕ ਵਾਰ ਫਿਰ ਇਕੱਠੇ ਧਮਾਲ ਪਾਉਣ ਲਈ ਤਿਆਰ ਹਨ। ਦੋਵੇ
ਅਗਲੇ ਸਾਲ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ ਕ੍ਰਿਤੀ ਸੈਨਨ ਅਤੇ ਕਾਰਤਿਕ ਆਰੀਅਨ ਦੀ ਸ਼ਹਿਜ਼ਾਦਾ


ਫਿਲਮ 'ਲੂਕਾ ਛੁੱਪੀ' ਤੋਂ ਬਾਅਦ, ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਇਕ ਵਾਰ ਫਿਰ ਇਕੱਠੇ ਧਮਾਲ ਪਾਉਣ ਲਈ ਤਿਆਰ ਹਨ। ਦੋਵੇਂ ਕਲਾਕਾਰ ਆਉਣ ਵਾਲੀ ਫਿਲਮ ਸ਼ਹਿਜ਼ਾਦਾ ਵਿੱਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਪਰੇਸ਼ ਰਾਵਲ, ਮਨੀਸ਼ ਰਾਵਲ ਅਤੇ ਰੋਨਿਤ ਬੋਸ ਰਾਏ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। .

ਖਬਰਾਂ ਦੇ ਅਨੁਸਾਰ, ਇਹ ਫਿਲਮ ਦੱਖਣ ਦੀ ਅਲਾ ਵੈਕੁੰਠਪੁਰਮਲੋ ਦੀ ਹਿੰਦੀ ਰੀਮੇਕ ਹੈ, ਜਿਸਦਾ ਨਾਮ ਸ਼ਹਿਜ਼ਾਦਾ ਰੱਖਿਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਧਵਨ ਕਰ ਰਹੇ ਹਨ। ਫਿਲਹਾਲ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਇਹ ਫਿਲਮ ਅਗਲੇ ਸਾਲ 4 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਆਵੇਗੀ।

'ਸ਼ਹਿਜ਼ਾਦਾ' ਤੋਂ ਇਲਾਵਾ ਕ੍ਰਿਤੀ ਸੈਨਨ ਹਮ ਦੋ ਹਮਾਰੇ ਦੋ, ਬੱਚਨ ਪਾਂਡੇ, ਭੇੜਿਆ ਅਤੇ ਆਦਿ ਪੁਰਸ਼ ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ। ਉੱਥੇ ਹੀ ਕਾਰਤਿਕ ਆਰੀਅਨ ਧਮਾਕਾ, ਭੂਲ ਭੁਲਈਆ 2 ਅਤੇ ਫਰੈਡੀ ਵਿੱਚ ਨਜ਼ਰ ਆਉਣਗੇ।

ਹਿੰਦੁਸਥਾਨ ਸਮਾਚਾਰ/ਕੁਸੁਮ

 rajesh pande