ਵਿਸ਼ੇਸ਼ ਕੈਂਪ ਦੌਰਾਨ 2.40 ਕਰੋੜ ਦੇ ਕਰਜ਼ੇ ਮਨਜ਼ੂਰ
ਨਵਾਂਸ਼ਹਿਰ, 23 ਅਕਤੂਬਰ (ਹਿ. ਸ.)–ਜ਼ਿਲ੍ਹਾ ਲੀਡ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਥਾਨਕ ਅੰਬੇਡਕਰ ਚੌਕ ਬਰਾਂਚ ਵਿਖੇ ਇੱਕ ਵਿਸ
ਫੋਟੌ


ਨਵਾਂਸ਼ਹਿਰ, 23 ਅਕਤੂਬਰ (ਹਿ. ਸ.)–ਜ਼ਿਲ੍ਹਾ ਲੀਡ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਥਾਨਕ ਅੰਬੇਡਕਰ ਚੌਕ ਬਰਾਂਚ ਵਿਖੇ ਇੱਕ ਵਿਸ਼ੇਸ਼ ਲੋਨ ਕੈਂਪ ਮੁਦਰਾ ਯੋਜਨਾ ਲਗਾਇਆ ਗਿਆ। ਜਿਸ ਦੌਰਾਨ 2,40 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ। ਪੀ. ਐਨ. ਬੀ ਦੇ ਡਿਪਟੀ ਸਰਕਲ ਹੈੱਡ ਅਜੇ ਕੁਮਾਰ ਸ਼ਰਮਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਿਨ੍ਹਾਂ ਦਾ ਬਰਾਂਚ ਹੈੱਡ ਸੰਜੀਵ ਕੁਮਾਰ ਐਰੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਸਰਕਲ ਹੈੱਡ ਅਜੇ ਕੁਮਾਰ ਸ਼ਰਮਾ ਨੇ ਹਾਜ਼ਰ ਲੋਕਾਂ ਅਤੇ ਬੈਂਕ ਦੇ ਗਾਹਕਾਂ ਨੂੰ ਸੰਬੋਧਨ ਕਰਦਿਆਂ ਘੱਟ ਵਿਆਜ਼ ਦਰਾ 'ਤੇ ਵੱਖ-ਵੱਖ ਕਰਜ਼ ਸਕੀਮਾਂ ਤਹਿਤ ਮੁਹੱਈਆ ਕਰਵਾਏ ਜਾਣ ਵਾਲੀਆਂ ਕਰਜ਼ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਜ਼ਿਲੇ ਦੀਆਂ ਸਮੂਹ ਬੈਂਕਾਂ ਨੂੰ ਕਰਜ਼ਿਆਂ ਸਬੰਧੀ ਸਾਰੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਦੇ ਆਦੇਸ਼ ਦਿੱਤੇ ਗਏ ਹਨ। ਲੀਡ ਜ਼ਿਲਾ ਮੈਨੇਜਰ (ਐਲ. ਡੀ. ਐਮ) ਰਮੇਸ਼ ਕੁਮਾਰ ਸ਼ਰਮਾ ਨੇ ਇਸ ਮੌਕੇ ਦੱਸਿਆ ਕਿ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਕਰਜ਼ ਪ੍ਰਕਿਰਿਆ ਨੂੰ ਸੁਖ਼ਾਲਾ ਕਰਦਿਆਂ ਬੈਂਕਾਂ ਵੱਲੋਂ ਲੋਕਾਂ ਨੂੰ ਕਰਜ਼ ਮੁਹੱਈਆ ਕਰਵਾਉਣ ਲਈ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ। ਉਨਾ ਦੱਸਿਆ ਕਿ ਇਸ ਤਹਿਤ ਪੂਰਾ ਇਕ ਮਹੀਨਾ ਬੈਂਕਾਂ ਵੱਲੋਂ ਮੁਹਿੰਮ ਚਲਾਈ ਗਈ ਹੈ, ਜਿਸ ਦਾ ਮਕਸਦ ਲੋਕਾਂ ਨੂੰ ਵੱਖ-ਵੱਖ ਕਰਜ਼ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਕੇ ਉਨਾਂ ਦਾ ਲਾਭ ਦਿਵਾਉਣਾ ਹੈ।

ਹਿੰਦੁਸਥਾਨ ਸਮਾਚਾਰ/ਦਵਿੰਦਰ/ਨਰਿੰਦਰ ਜੱਗਾ


 rajesh pande