ਅਰੂਸਾ ਆਲਮ ਨੂੰ ਏਨਾ ਲੰਬਾ ਸਮਾਂ, ਬਿਨਾਂ ਰੋਕ-ਟੋਕ ਕੈਪਟਨ ਅਮਰਿੰਦਰ ਸਿੰਘ ਨਾਲ ਠਹਿਰਨ ਦਾ ਵੀਜ਼ਾ ਕੌਣ ਦਵਾਉਂਦਾ ਸੀ ?: ਬੀਰਦਵਿੰਦਰ ਸਿੰਘ
ਪਟਿਆਲਾ, 23 ਅਕਤੂਬਰ (ਹਿ. ਸ.)–ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪ੍ਰੈਸ ਬਿਆਨ ਰਾਹੀਂ
ਫੋਟੋ


ਪਟਿਆਲਾ, 23 ਅਕਤੂਬਰ (ਹਿ. ਸ.)–ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਤਾਂ ਮੰਨ ਰਿਹਾ ਹੈ ਕਿ ਉਸ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਪਿਛਲੇ ਸੋਲਾਂ ਸਾਲ ਤੋਂ ਇਥੇ ਆ ਕੇ ਉਸ ਦੇ ਪਾਸ ਠਹਿਰਦੀ ਸੀ ਪਰ ਪੰਜਾਬ ਦੇ ਲੋਕ ਤਾਂ ਇਸ ਅਤੀ ਗੰਭੀਰ ਮਾਮਲੇ ਨਾਲ ਜੁੜੀਆਂ ਸਾਰੀਆਂ ਕੜੀਆਂ ਬਾਰੇ ਵਿਸਥਾਰ ਨਾਲ ਜਾਨਣਾ ਚਾਹੁੰਦੇ ਹਨ।ਲੋਕ ਜਾਨਣਾ ਚਾਹੁੰਦੇ ਹਨ ਕਿ ਅਰੂਸਾ ਆਲਮ ਨੂੰ ਏਨਾ ਲੰਬਾ ਸਮਾਂ, ਬਿਨਾਂ ਰੋਕ-ਟੋਕ ਕੈਪਟਨ ਅਮਰਿੰਦਰ ਸਿੰਘ ਨਾਲ ਠਹਿਰਨ ਦਾ ਵੀਜ਼ਾ ਕੌਣ ਦਵਾਉਂਦਾ ਸੀ ? ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਭਣਵੇਈਏ ਕੰਵਰ ਨਟਵਰ ਸਿੰਘ ਦੀ ਕੀ ਭੂਮਿਕਾ ਸੀ ? ਕੀ ਕੈਪਟਨ ਨੂੰ ਇਹ ਜਾਣਕਾਰੀ ਨਹੀ ਸੀ, ਕਿ ਅਰੂਸਾ ਆਲਮ ਦੀ ਪਾਕਿਸਤਾਨ ਦੇ ਆਈ. ਐਸ਼., ਆਈ ਦੇ ਮੁਖੀ, ਲੈਫ਼ਟੀਨੈਂਟ ਜਨਰਲ ਫੈਜ਼ ਹਮੀਦ ਨਾਲ ਵੀ ਉਸ ਕਿਸਮ ਦੀ ਹੀ ਗੂੜ੍ਹੀ ਆਸ਼ਨਾਈ ਸੀ, ਜਿਸ ਕਿਸਮ ਦੇ ਰਿਸ਼ਤੇ ਉਸਨੇ ਕੈਪਟਨ ਅਮਰਿੰਦਰ ਸਿੰਘ ਨਾਲ ਬਣਾ ਰੱਖੇ ਸਨ ?ਕੈਪਟਨ ਅਮਰਿੰਦਰ ਸਿੰਘ ਜੋ ਮੁੱਖ ਮੰਤਰੀ ਦੀ ਗੱਦੀ ਤੋਂ ਉਤਾਰੇ ਜਾਣ ਬਾਅਦ ਦੇਸ਼ ਦੀ ਸਰੱਖਿਆ ਦੀ ਗੁਹਾਰ ਲਾ ਕੇ, ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖਾਸ ਕਰਕੇ ਮੋਦੀ-ਸ਼ਾਹ ਜੁੰਡਲੀ ਦੇ, ਹਰ ਪੰਜਾਬ ਵਿਰੋਧੀ ਹਰ ਫੈਸਲੇ ਦਾ ਅੰਨ੍ਹਾ ਸਮਰਥਨ ਕਰ ਰਹੇ ਹਨ। ਪੰਜਾਬ ਵਿੱਚ ਬੀ. ਐਸ. ਐਫ ਨੁੰ, ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ 50 ਕਿਲੋਮੀਟਰ ਤੱਕ, ਪੰਜਾਬ ਪੁਲਿਸ ਤੋਂ ਵੀ ਵੱਧ ਅਧਿਕਾਰ ਦੇ ਕੇ, ਕੀ ਪੰਜਾਬ ਦੇ ਅਧਿਕਾਰਾਂ ਅਤੇ ਦੇਸ਼ ਦੇ ਸੰਘੀ ਢਾਂਚੇ ਤੇ ਭਾਰਤ ਸਰਕਾਰ ਨੇ ਡਾਕਾ ਨਹੀਂ ਮਾਰਿਆ ? ਇਹ ਕੇਡੀ ਵਿਡੰਬਣਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇੱਕ ਨਾਦਰਸ਼ਾਹੀ ਫੁਰਮਾਨ ਰਾਹੀ, ਪੰਜਾਬ ਦੇ 6 ਜ਼ਿਲ੍ਹੇ ਨਿਗਲ ਲਏ ਹਨ। ਹੁਣ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜਿਲਕਾ ਵਿੱਚ ਨਵੇਂ ਮਿਲੇ ਅਧਿਕਾਰਾਂ ਅਨੁਸਾਰ ਬਾਰਡਰ ਸੁਰੱਖਿਆ ਫੋਰਸ (ਬੀ.ਐਸ. ਐਫ), ਹੁਣ ਭਾਰਤ ਦੀ ਸਰਹੱਦ ਦੀ ਦੇਖ ਰੇਖ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੇਗੀ, ਅਤੇ ਇੰਝ ਕਰਨ ਨਾਲ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਦਾ ਆਪਸੀ ਟਕਰਾਓ ਵੱਧੇਗਾ ਜਿਸ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਬਦਤਰ ਹੋ ਜਾਵੇਗੀ, ਜਿਸ ਦਾ ਸਹਾਰਾ ਲੈ ਕੇ, ਇੱਕ ਚਾਲ ਅਧੀਨ, ਸਮੁੱਚੇ ਪੰਜਾਬ ਨੂੰ ਗੜਬੜੀ ਵਾਲਾ ਇਲਾਕਾ, ਐਲਾਨ ਕਰਨ ਲਈ, ਕੇਂਦਰ ਸਰਕਾਰ ਨੂੰ ਇੱਕ ਬਹਾਨਾ ਮਿਲ ਜਾਵੇਗਾ।ਕੈਪਟਨ ਅਮਰਿੰਦਰ ਸਿੰਘ ਨੂੰ ਕੇਵਲ ਆਪਣੇ ਪਾਪਾਂ ਤੇ ਪੜਦਾ ਪਾਈ ਰੱਖਣ ਲਈ, ਬੀ.ਜੇ.ਪੀ ਦੀਆਂ ਪੰਜਾਬ ਵਿਰੋਧੀ ਚਾਲਾਂ ਅਤੇ ਪੰਜਾਬ ਦੇ ਕਿਸਾਨ ਵਿਰੋਧੀ ਮਨਸੂਬਿਆਂ ਦਾ ਅੰਨ੍ਹੇਵਾਹ ਸਮਰਥਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੀ ਸਿਆਸਤ ਦੇ ਦਿਨ ਪੁੱਗ ਚੁੱਕੇ ਹਨ, ਹੁਣ ਪੰਜਾਬ ਦੇ ਲੋਕ ਆਪਣਾ ਮੂੰਹ ਖੋਲ੍ਹਣ ਲੱਗ ਪਏ ਹਨ ਤੇ ਕੈਪਟਨ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ।ਮੇਰੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਪਾਸੋਂ ਇਹ ਮੰਗ ਹੈ ਕਿ ਕੈਪਟਨ ਅਮਰਿੰਦਰ ਸਿੰਘ-ਅਰੂਸਾ ਆਲਮ ਅਤੇ ਪਾਕਿਸਤਾਨ ਦੇ ਆਈ. ਐਸ. ਆਈ ਦੇ ਸਾਬਕਾ ਮੁਖੀ ਜਨਰਲ ਫੈਜ਼ ਹਮੀਦ ਤੇ ਅਧਾਰਿਤ, ਇਸ ਭਾਰਤ ਵਿਰੋਧੀ ਤਿੱਕੜੀ ਦੇ ਸਾਰੇ ਆਪਸੀ ਤਾਲਮੇਲ ਅਤੇ ਪਰਸਪਰ ਮਹਿਰਮੀ ਰਿਸ਼ਤਿਆਂ ਦੀ ਜਾਂਚ ਕੌਮੀ ਜਾਂਚ ਏਜੰਸੀ, ਐੱਨ. ਆਈ. ਏ ਪਾਸੋਂ ਕਰਵਾਈ ਜਾਵੇ, ਤਾਂ ਕਿ ਕੈਪਟਨ ਦੀ ਅਖੌਤੀ ਦੇਸ਼ ਭਗਤੀ ਦਾ ਮਖੌਟਾ ਬੇਨਕਾਬ ਹੋ ਸਕੇ। ਮੇਰਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਸਿੱਧਾ ਸਵਾਲ ਹੈ ਕਿ ਜੇ ਇੱਕ ਪਾਕਿਸਤਾਨੀ ਔਰਤ, ਪੰਜਾਬ ਦੇ ਮੁੱਖ ਮੰਤਰੀ ਦੀ ਅਤੇ ਆਈ ਐਸ ਆਈ ਦੇ ਮੁਖੀ ਤੇ ਪਾਕਿਸਤਾਨੀ ਫੌਜ ਦੇ ਸੀਨੀਅਰ ਮੋਸਟ ਜਰਨੈਲ ਦੀ, ਮੁਸ਼ਤਰਕਾ ਮਾਸ਼ੂਕ ਹੋਵੇ, ਤਾਂ ਫੇਰ ਭਾਰਤ ਦੀ ਅੰਦਰੂਨੀ ਸੁਰੱਖਿਆਂ ਦੇ ਤਕਾਜ਼ਿਆਂ ਅਨੁਸਾਰ, ਇਨ੍ਹਾਂ ਮਹਿਰਮੀ ਰਿਸ਼ਤਿਆ ਨੂੰ ਉਹ ਕਿਸਤਰ੍ਹਾਂ ਦੇਖਦੇ ਹਨ ਅਤੇ ਆਖਿਰ ਭਾਰਤ ਦੇ ਗੌਰਵ ਅਤੇ ਇਖਲਾਕ ਦੀ ਦ੍ਰਿਸ਼ਟੀ ਵਿੱਚ ਇਸ ਸਮੁੱਚੇ ਪ੍ਰਯੋਜਨ ਦੇ ਮਾਇਨੇ ਆਖਿਰ ਕੀ ਹਨ ?

ਹਿੰਦੁਸਥਾਨ ਸਮਾਚਾਰ/ਦਵਿੰਦਰ/ਨਰਿੰਦਰ ਜੱਗਾ


 rajesh pande