Custom Heading

ਪੰਜਾਬ ਦੇ ਦੋ ਆਈ ਏ ਐਸ ਅਤੇ 37 ਪੀ ਸੀ ਐਸ ਅਸਫਰਾਂ ਦੇ ਤਬਾਦਲੇ
ਚੰਡੀਗੜ੍ਹ , 24 ਅਕਤੂਬਰ ( ਹਿ ਸ ): ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਫਸਰਾਂ ਦ
ਪੰਜਾਬ ਦੇ ਦੋ ਆਈ ਏ ਐਸ ਅਤੇ 37 ਪੀ ਸੀ ਐਸ ਅਸਫਰਾਂ ਦੇ ਤਬਾਦਲੇ


ਚੰਡੀਗੜ੍ਹ , 24 ਅਕਤੂਬਰ ( ਹਿ ਸ ): ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਫਸਰਾਂ ਦੇ ਤਬਾਦਲਿਆਂ ਦਾ ਸਿਲਸਿਲ੍ਹਾ ਤੇਜ਼ੀ ਨਾਲ ਜਾਰੀ ਹੈ। ਅੱਜ ਮੁੜ ਦੋ ਆਈ ਏ ਐਸ ਅਤੇ 37 ਪੀ ਸੀ ਐਸ ਅਸਫਰਾਂ ਦੇ ਤਬਾਦਲੇ ਕੀਤੇ ਗਏ ਹਨ। ਆਈ ਏ ਐੱਸ ਅਫਸਰਾਂ ਵਿਚ ਕੋਟਕਪੂਰਾ ਦੀ ਐੱਸ ਡੀ ਐਮ ਨਿਰਮਲ ਅਣਸੀਪਚੇ ਨੂੰ ਤਲਵੰਡੀ ਸਾਬੋਂ ਦੇ ਐੱਸ ਡੀ ਐਮ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਗੁਰਪ੍ਰੀਤ ਸਿੰਘ ਥਿੰਦ ਨੂੰ ਏ ਡੀ ਸੀ ਪਟਿਆਲਾ ਲਾਇਆ ਗਿਆ ਹੈ। ਸੁਭਾਸ਼ ਚੰਦਰ ਨੂੰ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ , ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਅਨਿਤਾ ਦਰਸ਼ੀ ਨੂੰ ਵਧੀਕ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਮਨਦੀਪ ਸਿੰਘ ਨੂੰ ਸੰਯੁਕਤ ਸਕੱਤਰ ਜਲ ਸਪਲਾਈ ਅਤੇ ਡਾਇਰੈਕਟਰ ਸਵੱਛ ਭਾਰਤ ਮਿਸ਼ਨ, ਰਜ਼ਤ ਉਬਰਾਏ ਨੂੰ ਕਪੂਰਥਲਾ ਦੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ, ਸ਼ਿਖਾ ਭਗਤ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ ਲੁਧਿਆਣਾ, ਸੰਦੀਪ ਸਿੰਘ ਗਰਹਾ ਨੂੰ ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਵਰਿੰਦਰਪਾਲ ਸਿੰਘ ਬਾਜਵਾ ਨੂੰ ਵਧੀਕ ਡਿਪਟੀ ਕਮਿਸ਼ਨਰ ਜਨਰਲ ਬਠਿੰਡਾ, ਰਾਜੀਵ ਕੁਮਾਰ ਵਰਮਾ ਨੂੰ ਵਧੀਕ ਮੁੱਖ ਪ੍ਰਸ਼ਾਸ਼ਕ ਜਲੰਧਰ, ਨਵਨੀਤ ਕੌਰ ਬੱਲ ਨੂੰ ਉਪ ਮੰਡਲ ਮਜਿਸਟ੍ਰੇਟ ਮੁਕੇਰੀਆਂ, ਹਰਦੀਪ ਸਿੰਘ ਨੂੰ ਸੰਯੁਕਤ ਸਕੱਤਰ ਨਗਰ ਨਿਗਮ ਅੰਮ੍ਰਿਤਸਰ, ਅਮਰਿੰਦਰ ਸਿੰਘ ਟਿਵਾਣਾ ਨੂੰ ਸਹਾਇਕ ਕਮਿਸ਼ਨਰ ਸੰਗਰੂਰ, ਕੰਵਲਜੀਤ ਸਿੰਘ ਨੂੰ ਉਪ ਮੰਡਲ ਮਜਿਸਟ੍ਰੇਟ ਬਾਬਾ ਬਕਾਲਾ, ਰਾਮ ਸਿੰਘ ਨੂੰ ਉਪ ਮੰਡਲ ਮਜਿਸਟ੍ਰੇਟ ਬਟਾਲਾ, ਵਰਿੰਦਰ ਸਿੰਘ ਨੂੰ ਉਪ ਮੰਡਲ ਮਜਿਸਟ੍ਰੇਟ ਕੋਟਕਪੂਰਾ, ਰਣਦੀਪ ਸਿੰਘ ਨੂੰ ਅਸਟੇਟ ਅਫਸਰ ਜਲੰਧਰ, ਹਿਮਾਸ਼ੂ ਗੁਪਤਾ ਨੂੰ ਉਪ ਮੰਡਲ ਮਜਿਸਟ੍ਰੇਟ ਫਤਿਹਗੜ੍ਹ ਸਾਹਿਬ, ਹਰਕੀਰਤ ਸਿੰਘ ਚਾਨੇ ਨੂੰ ਉਪ ਮੰਡਲ ਮਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ, ਦੀਪਜੋਤ ਕੌਰ ਨੂੰ ਉਪ ਮੰਡਲ ਮਜਿਸਟ੍ਰੇਟ ਪਾਇਲ, ਸੁਮੀਤ ਮੁਧ ਨੂੰ ਉਪ ਮੰਡਲ ਮਜਿਸਟ੍ਰੇਟ ਗੁਰਦਾਸਪੁਰ, ਰਾਜੇਸ਼ ਕੁਮਾਰ ਸ਼ਰਮਾ ਨੂੰ ਉਪ ਮੰਡਲ ਮਜਿਸਟ੍ਰੇਟ ਮਲੋਟ, ਉਮ ਪ੍ਰਕਾਸ਼ ਨੂੰ ਉਪ ਮੰਡਲ ਮਜਿਸਟ੍ਰੇਟ ਤਪਾ, ਜਗਦੀਸ਼ ਸਿੰਘ ਜੌਹਲ ਨੂੰ ਲੈਂਡ ਐਕੂਜੇਸ਼ਨ ਕੁਲੈਕਟਰ ਗਮਾਡਾ, ਅਮਰਿੰਦਰ ਸਿੰਘ ਮੱਲ੍ਹੀ ਨੂੰ ਉਪ ਮੰਡਲ ਮਜਿਸਟ੍ਰੇਟ ਫਿਲੌਰ, ਬਬਨਦੀਪ ਸਿੰਘ ਵਾਲੀਆ ਨੂੰ ਉਪ ਮੰਡਲ ਮਜਿਸਟ੍ਰੇਟ ਗੁਰੂ ਹਰਸਹਾਏ, ਸ਼ਾਇਰੀ ਮਲਹੋਤਰਾ ਨੂੰ ਉਪ ਮੰਡਲ ਮਜਿਸਟ੍ਰੇਟ ਭੁਲੱਥ, ਰਾਜੀਵ ਕੁਮਾਰ ਨੂੰ ਉਪ ਮੰਡਲ ਮਜਿਸਟ੍ਰੇਟ ਰਾਜਪੁਰਾ, ਕੰਵਰਜੀਤ ਸਿੰਘ ਨੂੰ ਉਪ ਮੰਡਲ ਮਜਿਸਟ੍ਰੇਟ ਬਠਿੰਡਾ, ਕ੍ਰਿਪਾਲਵੀਰ ਸਿੰਘ ਨੂੰ ਉਪ ਮੰਡਲ ਮਜਿਸਟ੍ਰੇਟ ਜੈਤੋਂ, ਗੁਰਬੀਰ ਸਿੰਘ ਕੌਹਲੀ ਨੂੰ ਉਪ ਮੰਡਲ ਮਜਿਸਟ੍ਰੇਟ ਰਾਏਕੋਟ, ਪ੍ਰੀਤਇੰਦਰ ਸਿੰਘ ਬੈਂਸ ਨੂੰ ਇਸਟੇਟ ਅਫਸਰ ਗਲਾਡਾ, ਬਲਜੀਤ ਕੌਰ ਨੂੰ ਉਪ ਮੰਡਲ ਮਜਿਸਟ੍ਰੇਟ ਫਰੀਦਕੋਟ, ਅਮਰੀਕ ਸਿੰਘ ਨੂੰ ਉਪ ਮੰਡਲ ਮਜਿਸਟ੍ਰੇਟ ਨਿਹਾਲ ਸਿੰਘ ਵਾਲਾ, ਹਰਕੰਵਲਜੀਤ ਸਿੰਘ ਨੂੰ ਉਪ ਮੰਡਲ ਮਜਿਸਟ੍ਰੇਟ ਫਿਰੋਜ਼ਪੁਰ, ਚਰਨਜੋਤ ਸਿੰਘ ਵਾਲੀਆ ਨੂੰ ਉਪ ਮੰਡਲ ਮਜਿਸਟ੍ਰੇਟ ਸੰਗਰੂਰ ਅਤੇ ਪ੍ਰਮੋਦ ਸਿੰਗਲਾ ਨੂੰ ਉਪ ਮੰਡਲ ਮਜਿਸਟ੍ਰੇਟ ਭਵਾਨੀਗੜ੍ਹ ਲਾਇਆ ਗਿਆ ਹੈ।

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਸੰਜੀਵ


 rajesh pande