ਡਬਲਯੂਬੀਬੀਐਲ ਪਲੇਅਰ ਆਫ ਦਿ ਟੂਰਨਾਮੈਂਟ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਹਰਮਨਪ੍ਰੀਤ ਕੌਰ
ਸਿਡਨੀ, 24 ਨਵੰਬਰ (ਹਿ.ਸ.)। ਮੈਲਬੋਰਨ ਰੇਨੇਗੇਡਜ਼ ਦੀ ਸਟਾਰ ਖਿਡਾਰੀ ਹਰਮਨਪ੍ਰੀਤ ਕੌਰ ਮਹਿਲਾ ਬਿਗ ਬੈਸ਼ ਲੀਗ (ਡਬਲਯੂਬੀਬ
ਡਬਲਯੂਬੀਬੀਐਲ ਪਲੇਅਰ ਆਫ ਦਿ ਟੂਰਨਾਮੈਂਟ ਚੁਣੀ ਜਾਣ 


ਸਿਡਨੀ, 24 ਨਵੰਬਰ (ਹਿ.ਸ.)। ਮੈਲਬੋਰਨ ਰੇਨੇਗੇਡਜ਼ ਦੀ ਸਟਾਰ ਖਿਡਾਰੀ ਹਰਮਨਪ੍ਰੀਤ ਕੌਰ ਮਹਿਲਾ ਬਿਗ ਬੈਸ਼ ਲੀਗ (ਡਬਲਯੂਬੀਬੀਐਲ) ਦੀ ਪਲੇਅਰ ਆਫ ਦ ਟੂਰਨਾਮੈਂਟ ਵਿੱਚ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।

ਹਰਮਨਪ੍ਰੀਤ ਕੌਰ ਨੇ ਰੇਨੇਗੇਡਜ ਲਈ ਖੇਡਦੇ ਹੋਏ 399 ਦੌੜਾਂ ਅਤੇ 15 ਵਿਕਟਾਂ ਲੈ ਕੇ ਸੀਜ਼ਨ ਦਾ ਅੰਤ ਕੀਤਾ। ਕੌਰ ਨੂੰ ਹਰ ਮੈਚ ਚ ਸਟੈਂਡਿੰਗ ਅੰਪਾਇਰਾਂ ਨੇ ਹਰੇਕ ਮੈਚ ਵਿੱਚ ਮੁਕਾਬਲੇ ਦੀ ਚੋਟੀ ਦੀ ਖਿਡਾਰਨ ਵਜੋਂ ਵੋਟ ਦਿੱਤੀ। ਕੌਰ ਨੂੰ 31 ਵੋਟਾਂ ਮਿਲੀਆਂ, ਜਦਕਿ ਪਰਥ ਸਕਾਰਚਰਜ਼ ਦੀ ਜੋੜੀ ਬੈਥ ਮੂਨੀ ਅਤੇ ਸੋਫੀ ਡਿਵਾਈਨ ਨੂੰ 28-28 ਵੋਟਾਂ ਮਿਲੀਆਂ। ਗ੍ਰੇਸ ਹੈਰਿਸ ਨੂੰ 25 ਵੋਟਾਂ, ਜਾਰਜੀਆ ਰੈੱਡਮੇਨ ਨੂੰ 24 ਵੋਟਾਂ (ਦੋਵੇਂ ਬ੍ਰਿਸਬੇਨ ਹੀਟ) ਅਤੇ ਹਰੀਕੇਨਸ ਦੇ ਬੱਲੇਬਾਜ਼ ਮਿਗਨਨ ਡੂ ਪ੍ਰੀਜ਼ ਨੂੰ 24 ਵੋਟਾਂ ਮਿਲੀਆਂ।

ਕੌਰ ਨਿਊਜ਼ੀਲੈਂਡ ਦੀ ਜੋੜੀ ਡੇਵਾਈਨ (ਦੋ ਵਾਰ) ਅਤੇ ਐਮੀ ਸੈਟਰਥਵੇਟ ਨਾਲ ਅੰਤਰਰਾਸ਼ਟਰੀ ਖਿਡਾਰੀਆਂ ਦੇ ਰੂਪ ਵਿੱਚ ਸ਼ਾਮਲ ਹੋਈ ਜਿਨ੍ਹਾਂ ਨੂੰ ਮੁਕਾਬਲੇ ਦੇ ਚੋਟੀ ਦੇ ਵਿਅਕਤੀਗਤ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸੂਚੀ ਵਿੱਚ ਮੂਨੀ, ਮੇਗ ਲੈਨਿੰਗ ਅਤੇ ਐਲੀਜ਼ ਪੇਰੀ ਵੀ ਸ਼ਾਮਲ ਹਨ।

ਹਰਮਨਪ੍ਰੀਤ ਕੌਰ ਨੇ ਇੱਕ ਰੀਲੀਜ਼ ਵਿੱਚ ਕਿਹਾ, “ਮੈਂ ਬਹੁਤ ਖੁਸ਼ ਹਾਂ, ਇਹ ਇੱਕ ਵੱਡੀ ਚੀਜ਼ ਹੈ ਜੋ ਮੈਂ ਹਾਸਲ ਕੀਤੀ ਹੈ। ਮੈਂ ਆਪਣੀ ਟੀਮ ਅਤੇ ਸਾਰੇ ਸਹਿਯੋਗੀ ਸਟਾਫ ਦੀ ਬਹੁਤ ਧੰਨਵਾਦੀ ਹਾਂ, ਉਹ ਇਸ ਦੌਰਾਨ ਬਹੁਤ ਵਧੀਆ ਰਹੇ ਅਤੇ ਉਨ੍ਹਾਂ ਨੇ ਮੇਰਾ ਬਹੁਤ ਸਮਰਥਨ ਕੀਤਾ ਹੈ। ਪੂਰੀ ਤਰ੍ਹਾਂ ਨਾਲ ਟੀਮ ਦੀ ਕੋਸ਼ਿਸ਼। ਮੈਂ ਉਹੀ ਕਰ ਰਹੀ ਸੀ ਜੋ ਟੀਮ ਨੂੰ ਮੇਰੇ ਤੋਂ ਚਾਹੀਦਾ ਸੀ।"

ਉਸ ਨੇ ਕਿਹਾ, "ਸਾਡੇ ਕੋਲ ਇੱਕ ਟੀਮ ਹੈ ਜੋ ਇਕੱਠੀ ਹੋਈ ਹੈ। ਅਸੀਂ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ ਅਤੇ ਇਹੀ ਅਸੀਂ ਕਰਦੇ ਰਹੇ ਹਾਂ। ਮੈਂ ਆਪਣੇ ਆਪ 'ਤੇ ਕੋਈ ਵਾਧੂ ਦਬਾਅ ਨਹੀਂ ਪਾਇਆ ਹੈ, ਮੈਨੂੰ ਇੱਥੇ ਰਹਿਣ ਅਤੇ ਆਪਣੇ ਸਾਥੀਆਂ ਦਾ ਸਮਰਥਨ ਕਰਨ ਤ ਮਜ਼ਾ ਆਇਆ।"

ਹਿੰਦੁਸਥਾਨ ਸਮਾਚਾਰ/ਸੁਨੀਲ/ਕੁਸੁਮ


 rajesh pande