ਕਪਿਲ ਸ਼ਰਮਾ ਦੇ ਸੈੱਟ ਤੋਂ ਵਾਪਸ ਪਰਤੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਗਾਰਡ ਨੇ ਐਂਟਰੀ ਦੇਣ ਤੋਂ ਕੀਤਾ ਇਨਕਾਰ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਆਪਣੀ ਕਿਤਾਬ ‘ਲਾਲ ਸਲਾਮ’ਦੇ ਪ੍ਰਮੋਸ਼ਨ ਲਈ ਮਸ਼ਹੂਰ ਕਾਮੇਡੀ ਟੀਵੀ ਸ਼ੋਅ ‘ਦਿ ਕਪਿਲ ਸ਼ਰਮ
ਕਪਿਲ ਸ਼ਰਮਾ ਦੇ ਸੈੱਟ ਤੋਂ ਵਾਪਸ ਪਰਤੀ ਕੇਂਦਰੀ ਮੰਤਰੀ 


ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਆਪਣੀ ਕਿਤਾਬ ‘ਲਾਲ ਸਲਾਮ’ਦੇ ਪ੍ਰਮੋਸ਼ਨ ਲਈ ਮਸ਼ਹੂਰ ਕਾਮੇਡੀ ਟੀਵੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’‘ਚ ਸ਼ਾਮਲ ਹੋਣ ਲਈ ਸੈੱਟ ਤੇ ਪਹੁੰਚਾ ਗਾਰਡ ਨੇ ਉਨ੍ਹਾਂ ਨੂੰ ਪਛਾਣਨ ਤੋਂ ਇਨਕਾਰ ਕਰਦਿਆ ਅੰਦਰ ਨਹੀਂ ਜਾਣ ਦਿੱਤਾ।

ਦਰਅਸਲ, ਸਮ੍ਰਿਤੀ ਇਰਾਨੀ ਮੁੰਬਈ 'ਚ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਜ਼ਰੂਰ ਪਹੁੰਚੀ ਸੀ ਪਰ ਉਥੇ ਖੜ੍ਹੇ ਪ੍ਰਾਈਵੇਟ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਸਮ੍ਰਿਤੀ ਇਰਾਨੀ ਨੇ ਗਾਰਡ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਸ਼ੋਅ ਦੀ ਮਹਿਮਾਨ ਹੈ ਅਤੇ ਕੇਂਦਰੀ ਮੰਤਰੀ ਵੀ ਹੈ। ਪਰ ਗਾਰਡ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਲੀਡਰ ਇਕੱਲੇ ਨਹੀਂ ਘੁੰਮਦੇ, ਉਨ੍ਹਾਂ ਦੇ ਨਾਲ ਸੁਰੱਖਿਆ ਮੁਲਾਜ਼ਮ ਅਤੇ ਪੁਲਿਸ ਵਾਲੇ ਹੁੰਦੇ ਹਨ | ਇੱਕ ਆਮ ਔਰਤ ਦੀ ਤਰ੍ਹਾਂ ਸ਼ੋਅ ਵਿੱਚ ਪਹੁੰਚੀ ਸਮ੍ਰਿਤੀ ਨੂੰ ਗਾਰਡ ਨੇ ਅੰਦਰ ਆਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।

ਸਮ੍ਰਿਤੀ ਇਰਾਨੀ ਕੋਲ ਇਸ ਸ਼ੋਅ ਲਈ ਸਿਰਫ ਇਕ ਘੰਟਾ ਸੀ ਅਤੇ ਉਨ੍ਹਾਂ ਦੀ ਪੂਰੀ ਟੀਮ ਕਪਿਲ ਸ਼ਰਮਾ ਦੇ ਸੈੱਟ 'ਤੇ ਗਈ ਸੀ। ਪਰ ਗਾਰਡ ਆਪਣੀ ਗੱਲ 'ਤੇ ਅੜਿਆ ਰਿਹਾ। ਗਾਰਡ ਨੇ ਕਿਹਾ ਕਿ ਕਪਿਲ ਸ਼ਰਮਾ ਨੂੰ ਮਿਲਣ ਵਾਲਾ ਹਰ ਕੋਈ ਆਪਣੇ ਆਪ ਨੂੰ ਵੱਡਾ ਕਹਿੰਦਾ ਹੈ। ਸਮ੍ਰਿਤੀ ਇਰਾਨੀ ਕਰੀਬ ਅੱਧਾ ਘੰਟਾ ਬਾਹਰ ਰਹੀ ਅਤੇ ਆਖਰਕਾਰ ਏਅਰਪੋਰਟ ਲਈ ਰਵਾਨਾ ਹੋ ਗਈ ਕਿਉਂਕਿ ਉਨ੍ਹਾਂ ਨੇ ਵਾਪਸ ਦਿੱਲੀ ਆਉਣਾ ਸੀ।

ਇਸ ਦੇ ਨਾਲ ਹੀ ਜਦੋਂ ਸ਼ੋਅ ਦੇ ਹੋਸਟ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਗਾਰਡ 'ਤੇ ਜੰਮ ਕੇ ਭੜਾਸ ਕੱਢੀ ਪਰ ਗਾਰਡ ਇਹ ਗੱਲ ਦੁਹਰਾਉਂਦਾ ਰਿਹਾ ਕਿ ਮੰਤਰੀ ਬਿਨਾਂ ਸੁਰੱਖਿਆ ਬਲਾਂ ਦੇ ਇਕੱਲੇ ਕਿੱਥੇ ਘੁੰਮਦੇ ਹਨ। ਹਾਲਾਂਕਿ ਕਪਿਲ ਸ਼ਰਮਾ ਨੇ ਸਮਰਿਤੀ ਇਰਾਨੀ ਨੂੰ ਸਾਰੀ ਸਥਿਤੀ ਦੱਸ ਕੇ ਮੁਆਫੀ ਮੰਗ ਲਈ ਹੈ।

ਇਸ ਘਟਨਾ ਤੋਂ ਬਾਅਦ ਸਮ੍ਰਿਤਿ ਇਰਾਨੀ ਦੀ ਸਾਦਗੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande