ਲਾਲ ਹੋਇਆ ਟਮਾਟਰ, 100 ਤੋਂ ਪਾਰ ਪਹੁੰਚੇ ਭਾਅ, ਬਾਕੀ ਸਬਜੀਆਂ ਵੀ ਪਹੁੰਚ ਤੋਂ ਪਰੇ
- ਚੇਨਈ ਵਿੱਚ ਟਮਾਟਰ 160 ਰੁਪਏ ਪ੍ਰਤੀ ਕਿੱਲੋ ਨਵੀਂ ਦਿੱਲੀ, 24 ਨਵੰਬਰ (ਹਿ.ਸ)। ਮਹਿੰਗਾਈ ਦਾ ਅਸਰ ਹੁਣ ਸਬਜ਼ੀਆਂ ਤੇ ਵ
ਲਾਲ ਹੋਇਆ ਟਮਾਟਰ, 100 ਤੋਂ ਪਾਰ ਪਹੁੰਚੇ ਭਾਅ, ਹੋਰਨਾਂ 


- ਚੇਨਈ ਵਿੱਚ ਟਮਾਟਰ 160 ਰੁਪਏ ਪ੍ਰਤੀ ਕਿੱਲੋ

ਨਵੀਂ ਦਿੱਲੀ, 24 ਨਵੰਬਰ (ਹਿ.ਸ)। ਮਹਿੰਗਾਈ ਦਾ ਅਸਰ ਹੁਣ ਸਬਜ਼ੀਆਂ ਤੇ ਵੀ ਦਿਖਾਈ ਦੇ ਰਿਹਾ ਹੈ। ਟਮਾਟਰ ਸਮੇਤ ਸਾਰੀਆਂ ਸਬਜੀਆਂ ਤਕਰੀਬਨ ਪਹੁੰਚ ਤੋਂ ਦੂਰ ਹੋ ਚੁੱਕਿਆਂ ਹਨ।

ਆਮ ਤੌਰ ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਸਰਦੀਆਂ ਦੌਰਾਨ 20 ਰੁਪਏ ਮਿਲਣ ਵਾਲਾ ਟਮਾਟਰ ਇਨ੍ਹੀਂ ਦਿਨੀਂ 100 ਰੁਪਏ ਤੋਂ ਮਹਿੰਗਾ ਵਿੱਕ ਰਿਹਾ ਹੈ। ਇਸ ਦਾ ਕਾਰਨ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਆਏ ਹੜ੍ਹਾਂ ਕਾਰਨ ਖਰਾਬ ਹੋਈ ਫਸਲ ਨੂੰ ਵੀ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਘੱਟ ਪੈਦਾਵਾਰ ਅਤੇ ਵੱਧ ਲਾਗਤ ਨਾਲ ਵਧ ਟਰਾਂਸਪੋਰਟ ਦੀਆਂ ਕੀਮਤਾਂ ਕਾਰਨ ਟਮਾਟਰ ਲਾਲ ਹੋ ਰਿਹਾ ਹੈ।

ਸਬਜ਼ੀਆਂ ਦੇ ਵੱਡੇ ਥੋਕ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇਹ ਸਭ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਹੈ, ਜਿਸ ਕਾਰਨ ਹੀ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਅਤੇ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ।

ਪੰਜਾਬ ਦੀ ਗੱਲ ਕਰੀਏ ਤਾਂ ਇਥੇ ਟਮਾਟਰ ਦੀ ਕੀਮਤ 60 ਰੁਪਏ ਤੋਂ 100 ਰੁਪਏ ਦੇ ਵਿਚਕਾਰ ਚੱਲ ਰਹੀ ਹੈ, ਪਿਆਜ 50 ਰੁਪਏ ਦੇ ਨੇੜੇ, ਗੋਭੀ 60 ਰੁਪਏ ਦੇ ਨੇੜੇ, ਅਦਰਕ 100 ਰੁਪਏ ਦੀ ਕੀਮਤ ਨਾਲ ਚੱਲ ਰਹੀਆਂ ਹਨ। ਇਸੇ ਤਰ੍ਹਾਂ ਹੋਰ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜ੍ਹੇ ਹੋਏ ਹਨ।

ਦੇਸ਼ ਦੀ ਰਾਜਧਾਨੀ ਦਿੱਲੀ ਦੀ ਤਾਂ ਇਥੇ ਟਮਾਟਰ 70 ਤੋਂ 100 ਰੁਪਏ ਦੇ ਵਿਚਕਾਰ ਚੱਲ ਰਿਹਾ ਹੈ। ਇਸੇ ਤਰ੍ਹਾਂ ਬੰਗਲੌਰ ਵਿੱਚ ਪਿਆਜ ਦੀ ਕੀਮਤ 60 ਰੁਪਏ ਕਿੱਲੋ, ਜਦਕਿ ਟਮਾਟਰ 100 ਰੁਪਏ ਤੋਂ ਵੱਧ ਵਿਕ ਰਿਹਾ ਹੈ। ਮੁੰਬਈ ’ਚ ਪਿਆਜ਼ 60 ਰੁਪਏ ਕਿੱਲੋ ਹੈ ਤਾਂ ਟਮਾਟਰ 80 ਰੁਪਏ ਪ੍ਰਤੀ ਕਿੱਲੋ ਭਾਅ 'ਤੇ ਵੇਚਿਆ ਜਾ ਰਿਹਾ ਹੈ।

ਉਧਰ, ਚੇਨਈ ਵਿੱਚ ਟਮਾਟਰ ਸਭ ਤੋਂ ਮਹਿੰਗਾ 160 ਰੁਪਏ ਪ੍ਰਤੀ ਕਿੱਲੋ 'ਤੇ ਪੁੱਜ ਗਿਆ ਹੈ। ਇਥੇ ਸਬ਼ਜ਼ੀ ਮੰਡੀ ਵਿੱਚ ਪਿਛਲੇ 15 ਦਿਨਾਂ ਦੌਰਾਨ ਸਭ ਤੋਂ ਘੱਟ ਟਮਾਟਰ ਦੀ ਆਮਦ ਹੋਈ ਹੈ। ਜਦਕਿ ਆਨਲਾਈਨ ਮੋਬਾਈਲ ਗਰਾਸਰੀ ਐਪਸ 'ਤੇ ਟਮਾਟਰ ਦੀ ਕੀਮਤ 120 ਰੁਪਏ ਤੱਕ ਵੇਖੀ ਜਾ ਸਕਦੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande