ਵਪਾਰੀਆਂ ਕਾਰੋਬਾਰੀਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਉਦਯੋਗਿਕ ਕਰਾਂਤੀ ਲਿਆਵੇਗੀ 'ਆਪ' ਦੀ ਸਰਕਾਰ: ਮਨੀਸ਼ ਸਿਸੋਦੀਆ
ਚੰਡੀਗੜ੍ਹ/ਜਲੰਧਰ, 24 ਨਵੰਬਰ (ਹਿ. ਸ.) ਆਮ ਆਦਮੀ ਪਾਰਟੀ (ਆਪ) ਦੇ ਕੌਮੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ
ਵਪਾਰੀਆਂ ਕਾਰੋਬਾਰੀਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਉਦਯੋਗਿਕ ਕਰਾਂਤੀ ਲਿਆਵੇਗੀ 'ਆਪ' ਦੀ ਸਰਕਾਰ: ਮਨੀਸ਼ ਸਿਸੋਦੀਆ


ਚੰਡੀਗੜ੍ਹ/ਜਲੰਧਰ, 24 ਨਵੰਬਰ (ਹਿ. ਸ.)

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੁੱਧਵਾਰ ਨੂੰ ਜਲੰਧਰ ਵਿੱਚ ਵਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਦੁਕਾਨਦਾਰਾਂ ਨਾਲ ਬੈਠਕ ਕੀਤੀ ਤਾਂ ਕਿ ਪੰਜਾਬ ਦੇ ਉਦਯੋਗ ਜਗਤ ਨੂੰ ਵਿਸ਼ਵ ਪੱਧਰੀ ਪਛਾਣ ਦਿਖਵਾ ਕੇ ਇੱਕ ਨਵੇਂ ਪੰਜਾਬ ਦੀ ਇਬਾਰਤ ਲਿਖੀ ਜਾ ਸਕੇ। ਪਾਰਟੀ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਉਦਯੋਗ ਜਗਤ ਤੋਂ ਕਈ ਨਾਮਵਰ ਕਾਰੋਬਾਰੀਆਂ ਨੇ ਆਪਣੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਹੱਲ ਬਾਰੇ ਮਨੀਸ਼ ਸਿਸੋਦੀਆ ਵਿਚਾਰ ਸਾਂਝੇ ਕੀਤੇ। ਟੂਰਿਜ਼ਮ, ਹਾਸਪਿਟੈਲਿਟੀ, ਲੈਦਰ, ਖੇਡ, ਆਵਾਜਾਈ ਅਤੇ ਸੈਲੂਨ ਆਦਿ ਉਦਯੋਗ ਜਗਤ ਤੋਂ ਕਾਰੋਬਾਰੀਆਂ ਨੇ ਮਨੀਸ਼ ਸਿਸੋਦੀਆ ਨਾਲ ਆਪਣੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਸਾਂਝੀਆਂ ਕਰਕੇ ‘ਆਪ’ ਦੀ ਸਰਕਾਰ ਬਣਨ ’ਤੇ ਉਦਯੋਗ ਜਗਤ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਮੰਗ ਕੀਤੀ। ਮਨੀਸ ਸਿਸੋਦੀਆ ਨੇ ਉਦਯੋਗਪਤੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਉਦਯੋਗਿਕ ਕਰਾਂਤੀ ਲਿਆਂਦੀ ਜਾਵੇਗੀ। ਪੰਜਾਬ ਵਿੱਚ ਵਪਾਰ, ਕਾਰੋਬਾਰ ਵਧੇਗਾ ਤਾਂ ਹੀ ਰੋਜ਼ਗਾਰ ਵਧੇਗਾ ਅਤੇ ਸਰਕਾਰ ਦਾ ਖਜ਼ਾਨਾ ਵੀ ਭਰੇਗਾ। ਸਰਕਾਰ ਅਤੇ ਉਦਯੋਗ ਜਗਤ ਵਿਚਕਾਰ ਦੋਸਤੀਪੂਰਨ ਸੰਬੰਧ ਬਣਨਗੇ ਤਾਂ ਹੀ ਪੰਜਾਬ ਵਿਕਾਸ ਦੇ ਰਸਤੇ ’ਤੇ ਅੱਗੇ ਵਧੇਗਾ ਅਤੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਅਤੇ ਬਸਣ ਤੋਂ ਗੁਰੇਜ ਕਰਕੇ ਆਪਣਿਆਂ ਕੋਲ, ਆਪਣੇ ਘਰਾਂ ਵਿੱਚ ਰਹਿਣਗੇ।

ਸਿਸੋਦੀਆ ਨੇ ਟੂਰਿਜ਼ਮ ਅਤੇ ਹਾਸਪਿਟੈਲਿਟੀ ਉਦਯੋਗ ਨਾਲ ਸੰਬੰਧਿਤ ਇੱਕ ਕਾਰੋਬਾਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਟੂਰਿਜ਼ਮ ਵਿੱਚ ਵਾਧਾ ਕਰਕੇ ਉਸ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਈ ਜਾਵੇਗੀ। ਪੰਜ ਦਰਿਆਵਾਂ ਦੀ ਸਰਜ਼ੀਂਮ ਨੂੰ ਟੂਰਿਜ਼ਮ ਦੇ ਰੂਪ ਵਿੱਚ ਵਿਕਸਤ ਕਰਕੇ ‘ਜੀ ਆਇਆਂ ਨੂੰ’ ਟੈਗਲਾਇਨ ਨਾਲ ਵਧਾਇਆ ਜਾਵੇਗਾ। ਸਿਸੋਦੀਆ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਕਲਾ ਅਤੇ ਸੰਸਕ੍ਰਿਤ, ਭੂਗੋਲਿਕ ਖੇਤਰ, ਖੇਤੀ ਅਤੇ ਹੋਰ ਵੱਖ ਵੱਖ ਜੀਵੰਤ ਕਿਰਦਾਰ ਵਿਸ਼ਵ ਪੱਧਰ ’ਤੇ ਪੰਜਾਬ ਨੂੰ ਅਨੋਖੀ ਪਛਾਣ ਦਿਵਾਉਣਗੇ, ਨਾਲ ਹੀ ਇਮਾਨਦਾਰ ਅਤੇ ਪ੍ਰੈਕਟੀਕਲ ਰਾਜਨੀਤੀ ਨਾਲ ਪੰਜਾਬ ਨੂੰ ਅਜਿਹੇ ਮੁਕਾਮ ’ਤੇ ਲੈ ਕੇ ਜਾਣਗੇ ਕਿ ਪੰਜਾਬੀ ਵਿਦੇਸ਼ਾਂ ਵਿੱਚ ਨਹੀਂ ਬਲਕਿ ਵਿਦੇਸ਼ੀ ਪੰਜਾਬ ਵਿੱਚ ਆਉਣਾ ਪਸੰਦ ਕਰਨਗੇ। ਮਨੀਸ ਸਿਸੋਦੀਆ ਨੇ ਕਿਹਾ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਦਨ ’ਤੇ ਦਿੱਲੀ ਦੀ ਤਰ੍ਹਾਂ ਇੱਥੇ ਵੀ ਭ੍ਰਿਸ਼ਟਾਚਾਰ ਦਾ ਮੂੰਹ ਬੰਦ ਕੀਤਾ ਜਾਵੇਗਾ, ਇੰਸਪੈਕਟਰੀ ਰਾਜ ਖ਼ਤਮ ਕੀਤਾ ਜਾਵੇਗਾ ਅਤੇ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਅਤੇ ਅਫਸਰਸ਼ਾਹੀ ਦੀ ਦਖ਼ਲਅੰਦਾਜ਼ੀ ਪੂਰੀ ਤਰ੍ਹਾਂ ਬੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਤਾਂ ਹੀ ਸੰਭਵ ਹੈ, ਜਦੋਂ ਉਦਯੋਗਪਤੀ, ਕਾਰੋਬਾਰੀ, ਵਪਾਰੀ ਅਤੇ ਦੁਕਾਨਦਾਰ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਣਗੇ। ਉਦਯੋਗ ਦੇ ਵਿਕਾਸ ਲਈ ਹੋਰਨਾਂ ਪਾਰਟੀਆਂ ਲਈ ਜੋ ਕੁੱਝ ਕਰਨਾ ਅਸੰਭਵ ਰਿਹਾ ਹੈ, ਉਸ ਨੂੰ ਸੰਭਵ ਬਣਾਉਣ ਦਾ ਨਾਮ ਹੀ ‘ਆਪ’ (ਅਰਵਿੰਦ ਕੇਜਰੀਵਾਲ) ਹੈ। ਸਿਸੋਦੀਆ ਨੇ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇੱਕ ਵਾਰ ‘ਆਪ’ ਨੂੰ ਮੌਕਾ ਦੇ ਕੇ ਦੇਖੋਂ, ਉਸ ਤੋਂ ਬਾਅਦ ‘ਆਪ’ ਪੰਜਾਬ ਨੂੰ ਖੁਸ਼ਹਾਲੀ ਦੇ ਮਾਰਗ ’ਤੇ ਅੱਗੇ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ।

ਹਿੰਦੂਸਥਾਨ ਸਮਾਚਾਰ/ ਅਸ਼ਵਨੀ ਠਾਕੁਰ/ਨਰਿੰਦਰ ਜੱਗਾ


 rajesh pande