ਆਰਕੇਪੁਰਮ 'ਚ ਗੈਸ ਲੀਕ ਹੋਣ ਕਰਕੇ ਅੱਖਾਂ 'ਚ ਜਲਣ ਤੋਂ ਲੋਕ ਪਰੇਸ਼ਾਨ
ਨਵੀਂ ਦਿੱਲੀ, 25 ਨਵੰਬਰ (ਹਿ.ਸ.)। ਦੱਖਣੀ ਪੱਛਮੀ ਜ਼ਿਲੇ ਦੇ ਆਰਕੇ ਪੁਰਮ ਦੇ ਏਕਤਾ ਵਿਹਾਰ ਖੇਤਰ 'ਚ ਬੀਤੀ ਦੇਰ ਰਾਤ ਕਥਿਤ

rk puram_1  H xਆਰਕੇਪੁਰਮ 'ਚ ਗੈਸ ਲੀਕ ਹੋਣ ਕਾਰਨ ਅੱਖਾਂ 'ਚ ਜਲਣ 


ਨਵੀਂ ਦਿੱਲੀ, 25 ਨਵੰਬਰ (ਹਿ.ਸ.)। ਦੱਖਣੀ ਪੱਛਮੀ ਜ਼ਿਲੇ ਦੇ ਆਰਕੇ ਪੁਰਮ ਦੇ ਏਕਤਾ ਵਿਹਾਰ ਖੇਤਰ 'ਚ ਬੀਤੀ ਦੇਰ ਰਾਤ ਕਥਿਤ ਗੈਸ ਲੀਕ ਹੋਣ ਕਾਰਨ ਅੱਖਾਂ 'ਚ ਜਲਨ ਅਤੇ ਸਾਹ ਲੈਣ 'ਚ ਮੁਸ਼ਕਲ ਹੋਣ 'ਤੇ ਸੱਤ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਸਾਰਿਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਬੁੱਧਵਾਰ ਨੂੰ ਇਲਾਕੇ 'ਚ ਜ਼ਹਿਰੀਲੀ ਗੈਸ ਫੈਲ ਗਈ। ਜਿਸ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਲੋਕ ਘਰਾਂ ਤੋਂ ਬਾਹਰ ਆ ਕੇ ਸੜਕਾਂ 'ਤੇ ਆ ਗਏ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਦੱਖਣੀ ਪੱਛਮੀ ਜ਼ਿਲੇ ਦੇ ਡੀਸੀਪੀ ਗੌਰਵ ਸ਼ਰਮਾ ਨੇ ਵੀਰਵਾਰ ਨੂੰ ਦੱਸਿਆ ਕਿ ਸੂਚਨਾ ਮਿਲਦੇ ਹੀ ਪੀਸੀਆਰ, ਸਥਾਨਕ ਪੁਲਿਸ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਸਹਾਇਕ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਸੱਤ ਲੋਕਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਸਾਰਿਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਫਾਇਰ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:15 ਵਜੇ ਏਕਤਾ ਵਿਹਾਰ ਇਲਾਕੇ 'ਚ ਗੈਸ ਲੀਕ ਹੋਣ ਦੀ ਸੂਚਨਾ ਮਿਲੀ। ਸੂਚਨਾ ਤੋਂ ਬਾਅਦ ਸਥਾਨਕ ਪੁਲਿਸ ਤੋਂ ਇਲਾਵਾ ਦੋ ਫਾਇਰ ਟੈਂਡਰ ਅਤੇ ਦੋ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ। ਮੌਕੇ 'ਤੇ ਪਹੁੰਚ ਕੇ ਪਤਾ ਲੱਗਾ ਕਿ ਲੋਕ ਅੱਖਾਂ 'ਚ ਖੁਜਲੀ ਦੀ ਸ਼ਿਕਾਇਤ ਕਰ ਰਹੇ ਸਨ, ਅਜਿਹੇ 7 ਲੋਕਾਂ ਨੂੰ ਸਫਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਸੁਰੱਖਿਅਤ ਅਤੇ ਠੀਕ ਹਨ।

ਉਨ੍ਹਾਂ ਕਿਹਾ ਕਿ ਏਕਤਾ ਵਿਹਾਰ ਖੇਤਰ ਵਿੱਚ ਕਿਸੇ ਵੀ ਗੈਸ ਸਿਲੰਡਰ ਨੂੰ ਅੱਗ ਨਹੀਂ ਲੱਗੀ ਅਤੇ ਨਾ ਹੀ ਕਿਧਰੇ ਧੂੰਆਂ ਨਿਕਲ ਰਿਹਾ ਸੀ। ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਕਰਨ ਕਾਰਨ ਸਥਿਤੀ ਆਮ ਵਾਂਗ ਬਣੀ ਰਹੀ।

ਹਿੰਦੁਸਥਾਨ ਸਮਾਚਾਰ/ਅਸ਼ਵਨੀ/ਕੁਸੁਮ


 rajesh pande