Custom Heading

ਸਾਹਮਣੇ ਆਈ ਐਸ਼ਵਰਿਆ ਦੀ ਮਹਿੰਦੀ ਸੈਰੇਮਨੀ ਦੀ ਤਸਵੀਰ
ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਗੁਮ ਹੈ ਕਿਸ ਕੇ ਪਿਆਰ ਮੇਂ' 'ਚ ਪਾਖੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਐਸ਼ਵਰਿ
ਸਾਹਮਣੇ ਆਈ ਐਸ਼ਵਰਿਆ ਦੀ ਮਹਿੰਦੀ ਸੈਰੇਮਨੀ ਦੀ ਤਸਵੀਰ


ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਗੁਮ ਹੈ ਕਿਸ ਕੇ ਪਿਆਰ ਮੇਂ' 'ਚ ਪਾਖੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਐਸ਼ਵਰਿਆ ਸ਼ਰਮਾ ਅੱਜ ਆਪਣੇ ਕੋ-ਸਟਾਰ ਅਤੇ ਬੁਆਏਫ੍ਰੈਂਡ ਨੀਲ ਭੱਟ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਐਸ਼ਵਰਿਆ ਸ਼ਰਮਾ ਅਤੇ ਨੀਲ ਭੱਟ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।

ਐਸ਼ਵਰਿਆ ਸ਼ਰਮਾ ਅਤੇ ਨੀਲ ਭੱਟ ਦੀ ਮਹਿੰਦੀ ਸੈਰੇਮਨੀ ਦਾ ਆਯੋਜਨ ਬੀਤੇ ਦਿਨ ਕੀਤਾ ਗਿਆ ਸੀ ਅਤੇ ਹੁਣ ਇਸ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਐਸ਼ਵਰਿਆ ਸ਼ਰਮਾ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਐਸ਼ਵਰਿਆ ਸ਼ਰਮਾ ਨੇ ਮਹਿੰਦੀ ਸੈਰੇਮਨੀ ਦੌਰਾਨ ਸੂਟ ਪਾਇਆ ਹੋਇਆ ਸੀ ਅਤੇ ਉਨ੍ਹਾਂ ਨੇ ਖੂਬ ਮਸਤੀ ਕੀਤੀ। ਐਸ਼ਵਰਿਆ ਕੈਮਰੇ ਦੇ ਸਾਹਮਣੇ ਆਪਣੀ ਮਹਿੰਦੀ ਨੂੰ ਜ਼ਬਰਦਸਤ ਢੰਗ ਨਾਲ ਫਲਾਂਟ ਕਰ ਰਹੀ ਹੈ। ਉਨ੍ਹਾਂ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਐਸ਼ਵਰਿਆ ਸ਼ਰਮਾ ਅਤੇ ਨੀਲ ਭੱਟ ਦੀ ਪਹਿਲੀ ਮੁਲਾਕਾਤ ਸਟਾਰ ਪਲੱਸ ਦੇ ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੇ ਸੈੱਟ 'ਤੇ ਹੋਈ ਸੀ। ਇਸ ਸੀਰੀਅਲ ਵਿੱਚ ਜਿੱਥੇ ਐਸ਼ਵਰਿਆ ਪਾਖੀ ਦੀ ਭੂਮਿਕਾ ਵਿੱਚ ਹਨ, ਉਥੇ ਨੀਲ ਆਈਪੀਐਸ ਵਿਰਾਟ ਚਵਾਨ ਦੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ੂਟਿੰਗ ਦੌਰਾਨ ਦੋਵੇਂ ਦੋਸਤ ਬਣ ਗਏ ਅਤੇ ਫਿਰ ਪਿਆਰ ਹੋ ਗਿਆ। ਜਿਸ ਤੋਂ ਬਾਅਦ ਦੋਹਾਂ ਨੇ ਆਪਣੇ ਰਿਸ਼ਤੇ 'ਤੇ ਮੋਹਰ ਲਗਾਉਂਦੇ ਹੋਏ ਇਸੇ ਸਾਲ ਜਨਵਰੀ 'ਚ ਮੰਗਣੀ ਕਰ ਲਈ ਸੀ। ਅੱਜ ਨੀਲ ਅਤੇ ਐਸ਼ਵਰਿਆ ਦਾ ਵਿਆਹ ਹੈ ਅਤੇ ਪ੍ਰਸ਼ੰਸਕ ਦੋਵਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande