Custom Heading

ਲਿਓਨਲ ਮੇਸੀ ਨੇ ਸੱਤਵੀਂ ਵਾਰ ਜਿੱਤਿਆ ਬੈਲੋਨ ਡਿਓਰ ਪੁਰਸਕਾਰ
ਪੈਰਿਸ, 30 ਨਵੰਬਰ (ਹਿ.ਸ.)। ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੇਸੀ ਨੇ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਅਤੇ ਬ
ਲਿਓਨਲ ਮੇਸੀ ਨੇ ਸੱਤਵੀਂ ਵਾਰ ਜਿੱਤਿਆ ਬੈਲੋਨ ਡਿਓਰ 


ਪੈਰਿਸ, 30 ਨਵੰਬਰ (ਹਿ.ਸ.)। ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੇਸੀ ਨੇ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਅਤੇ ਬਾਇਰਨ ਮਿਊਨਿਖ ਦੇ ਸਟਾਰ ਰੌਬਰਟ ਲੇਵਾਂਡੋਵਸਕੀ ਨੂੰ ਪਛਾੜਦੇ ਹੋਏ ਰਿਕਾਰਡ ਸੱਤਵੀਂ ਵਾਰ ਬੈਲੋਨ ਡਿਓਰ ਪੁਰਸਕਾਰ ਜਿੱਤਿਆ ਹੈ। ਮੇਸੀ ਨੇ ਇਸ ਤੋਂ ਪਹਿਲਾਂ 2009, 2010, 2011, 2012, 2015 ਅਤੇ 2019 ਵਿੱਚ ਇਹ ਐਵਾਰਡ ਜਿੱਤਿਆ ਸੀ।

ਬੈਲਨ ਡਿਓਰ ਦੇ ਅਧਿਕਾਰਤ ਟਵਿੱਟਰ ਅਕਾਉਂਟ ਨੇ ਟਵੀਟ ਕੀਤਾ, "ਇਹ ਹੈ ਵਿਜੇਤਾ! ਲਿਓਨਲ ਮੇਸੀ ਨੇ ਸੱਤਵੀਂ ਵਾਰ ਬੈਲਨ ਡਿਓਰ ਜਿੱਤਿਆ।

ਸੱਤਵੀਂ ਵਾਰ ਪੁਰਸਕਾਰ ਜਿੱਤਣ ਤੋਂ ਬਾਅਦ ਅਰਜਨਟੀਨਾ ਅਤੇ ਪੈਰਿਸ ਸੇਂਟ-ਜਰਮੇਨ ਦੇ ਸਟ੍ਰਾਈਕਰ ਲਿਓਨਲ ਮੇਸੀ ਨੇ ਕਿਹਾ ਕਿ ਬਾਇਰਨ ਮਿਊਨਿਖ ਦੇ ਫਾਰਵਰਡ ਰਾਬਰਟ ਲੇਵਾਂਡੋਵਸਕੀ ਸੱਚਮੁੱਚ ਪ੍ਰਸ਼ੰਸਾ ਦੇ ਹੱਕਦਾਰ ਹਨ। ਮੇਸੀ ਨੂੰ ਸੋਮਵਾਰ ਨੂੰ ਪੈਰਿਸ ਵਿੱਚ ਇੱਕ ਸਮਾਰੋਹ ਵਿੱਚ ਇਹ ਪੁਰਸਕਾਰ ਦਿੱਤਾ ਗਿਆ, ਪਰ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਲੇਵਾਂਡੋਵਸਕੀ ਨਾਲ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ।

ਦੱਸ ਦੇਈਏ ਕਿ ਫੁੱਟਬਾਲ ਦਾ ਇਹ ਵੱਕਾਰੀ ਪੁਰਸਕਾਰ ਫ੍ਰੈਂਚ ਫੁੱਟਬਾਲ ਮੈਗਜ਼ੀਨ ਬੈਲਨ ਡਿਓਰ ਦੁਆਰਾ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਹਰ ਸਾਲ ਕਲੱਬ ਅਤੇ ਰਾਸ਼ਟਰੀ ਟੀਮ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਹ ਸਾਲ 1956 ਵਿੱਚ ਸ਼ੁਰੂ ਹੋਇਆ, ਜਦੋਂ ਇਹ ਪੁਰਸਕਾਰ ਪਹਿਲੀ ਵਾਰ ਸਟੈਨਲੀ ਮੈਥਿਊਜ਼ ਨੂੰ ਦਿੱਤਾ ਗਿਆ ਸੀ। ਉਦੋਂ ਤੋਂ ਇਹ ਐਵਾਰਡ ਹਰ ਸਾਲ ਦਿੱਤਾ ਜਾ ਰਿਹਾ ਹੈ।

ਹਿੰਦੁਸਥਾਨ ਸਮਾਚਾਰ/ਸੁਨੀਲ/ਕੁਸੁਮ


 rajesh pande