Custom Heading

ਦੇਸ਼ 'ਚ ਓਮਿਕਰੋਨ ਦਾ ਕੋਈ ਮਾਮਲਾ ਨਹੀਂ : ਮਨਸੁਖ ਮੰਡਾਵੀਆ
ਨਵੀਂ ਦਿੱਲੀ, 30 ਨਵੰਬਰ (ਹਿ.ਸ ) । ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮੰਡਾਵੀਆ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਕਿਹ

MANSUKH_1  H x ਦੇਸ਼ 'ਚ ਓਮੀਕਰੋਨ ਦਾ ਕੋਈ ਮਾਮਲਾ ਨਹੀਂ : ਮਨਸੁਖ 


ਨਵੀਂ ਦਿੱਲੀ, 30 ਨਵੰਬਰ (ਹਿ.ਸ ) । ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮੰਡਾਵੀਆ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਉਨ੍ਹਾਂ ਨੇ ਸੰਸਦ ਵਿੱਚ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਵੇਰੀਐਂਟ ਨਾਲ ਨਜਿੱਠਣ ਲਈ ਸਾਰੇ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਰਾਜਾਂ ਨੂੰ ਸਾਵਧਾਨੀ ਵਰਤਣ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਓਮਿਕਰੋਨ 14 ਦੇਸ਼ਾਂ ਵਿੱਚ ਦਸਤਕ ਦੇ ਚੁੱਕਾ ਹੈ ਪਰ ਭਾਰਤ ਵਿੱਚ ਹੁਣ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

ਹਿੰਦੁਸਥਾਨ ਸਮਾਚਾਰ/ਵਿਜਿਆਲਕਸ਼ਮੀ/ਕੁਸੁਮ


 rajesh pande