Custom Heading

ਐਡਮਿਰਲ ਆਰ. ਹਰੀ ਕੁਮਾਰ ਨੇ 25ਵੇਂ ਜਲ ਸੈਨਾ ਮੁਖੀ ਵਜੋਂ ਸਾਂਭੀ ਦੇਸ਼ ਦੀ ਸਮੁੰਦਰੀ ਕਮਾਂਡ
ਨਵੀਂ ਦਿੱਲੀ, 30 ਨਵੰਬਰ (ਹਿ.ਸ.)। ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ 41 ਸਾਲਾਂ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਮੰਗ
ਐਡਮਿਰਲ ਆਰ. ਹਰੀ ਕੁਮਾਰ ਨੇ 25ਵੇਂ ਜਲ ਸੈਨਾ ਮੁਖੀ ਵਜੋਂ 


ਨਵੀਂ ਦਿੱਲੀ, 30 ਨਵੰਬਰ (ਹਿ.ਸ.)। ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ 41 ਸਾਲਾਂ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਮੰਗਲਵਾਰ ਨੂੰ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਥਾਂ ਵਾਈਸ ਐਡਮਿਰਲ ਆਰ. ਹਰੀ ਕੁਮਾਰ ਨੇ ਅੱਜ ਦੁਪਹਿਰ 25ਵੇਂ ਜਲ ਸੈਨਾ ਮੁਖੀ ਵਜੋਂ ਭਾਰਤੀ ਜਲ ਸੈਨਾ ਦੀ ਕਮਾਨ ਸੰਭਾਲ ਲਈ ਹੈ। ਉਹ ਹੁਣ ਤੱਕ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਸਨ। ਉਨ੍ਹਾਂ ਬਾਅਦ ਦੁਪਹਿਰ ਜਲ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੀ ਮਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ।

ਐਡਮਿਰਲ ਆਰ ਹਰੀ ਕੁਮਾਰ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ। ਉਹ 01 ਜਨਵਰੀ 1983 ਨੂੰ ਭਾਰਤੀ ਜਲ ਸੈਨਾ ਵਿੱਚ ਭਰਤੀ ਹੋਏ ਸਨ। ਲਗਭਗ 39 ਸਾਲਾਂ ਦੀ ਆਪਣੀ ਲੰਬੀ ਅਤੇ ਵਿਲੱਖਣ ਸੇਵਾ ਦੌਰਾਨ, ਉਨ੍ਹਾਂ ਨੇ ਵੱਖ-ਵੱਖ ਕਮਾਂਡ, ਸਟਾਫ ਅਤੇ ਨਿਰਦੇਸ਼ਕ ਨਿਯੁਕਤੀਆਂ ਵਿੱਚ ਸੇਵਾਵਾਂ ਦਿੱਤੀਆਂ ਹਨ। ਆਪਣੇ ਕਰੀਅਰ ਵਿੱਚ, ਉਨ੍ਹਾਂ ਨੇ ਤੱਟ ਰੱਖਿਅਕ ਜਹਾਜ ਸੀ-01, ਜਲ ਸੈਨਾ ਦੇ ਜਹਾਜ਼ ਨਿਸ਼ੰਕ, ਕੋਰਾ, ਰਣਵੀਰ ਅਤੇ ਏਅਰਕ੍ਰਾਫਟ ਕੈਰੀਅਰ INS ਵਿਰਾਟ ਦੀ ਕਮਾਂਡ ਸਾਂਭੀ ਹੈ।

ਗਨਰੀ ਸਪੈਸ਼ਲਿਸਟ ਹੋਣ ਦੇ ਨਾਤੇ, ਉਨ੍ਹਾਂਨੇ ਪੱਛਮੀ ਫਲੀਟ ਦੇ ਫਲੀਟ ਆਪ੍ਰੇਸ਼ਨ ਅਫਸਰ (FOO) ਅਤੇ ਫਲੀਟ ਗਨਰੀ ਅਫਸਰ (FGO), INS ਵਿਪੁਲ ਦੇ ਕਾਰਜਕਾਰੀ ਅਧਿਕਾਰੀ (EXO), INS ਰਣਜੀਤ ਦੇ ਗਨਰੀ ਅਫਸਰ, INS ਕੁਠਾਰ ਦੇ ਕਮਿਸ਼ਨਿੰਗ ਜੀਓ ਅਤੇ ਆਈਐਨਐਸ ਰਣਵੀਰ ਦੇ ਕਮਿਸ਼ਨਿੰਗ ਕਰੂ ਸਮੇਤ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ।। ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਹੈੱਡਕੁਆਰਟਰ ਆਈਡੀਐਸ ਦੀ ਏਕੀਕ੍ਰਿਤ ਸਟਾਫ ਕਮੇਟੀ ਦੇ ਮੁਖੀ ਸਨ।

ਹਿੰਦੁਸਥਾਨ ਸਮਾਚਾਰ/ਸੁਨੀਤ/ਕੁਸੁਮ


 rajesh pande