Custom Heading

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਚ ਕੱਪੜਿਆਂ ਦੀ ਮਾਡਲਿੰਗ ਕਰਨ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮਾਫ਼ੀ
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਗੈਰ ਸਿਰ ਢੱਕੇ ਕੱਪੜਿਆਂ ਦੇ ਇਕ ਬਰਾਂਡ ਲਈ ਮਾਡਲਿੰਗ ਕਰਨ ਵਾਲ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਚ 


ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਗੈਰ ਸਿਰ ਢੱਕੇ ਕੱਪੜਿਆਂ ਦੇ ਇਕ ਬਰਾਂਡ ਲਈ ਮਾਡਲਿੰਗ ਕਰਨ ਵਾਲੀ ਮਾਡਲ ਨੇ ਵਿਵਾਵ ਭੱਖਦਾ ਵੇਖ ਮਾਫੀ ਮੰਗ ਲਈ ਹੈ। ਉੱਧਰ, ਪੁਲਿਸ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਚੁੱਕੀ ਹੈ।

ਮਾਡਲ ਨੇ ਮਾਫੀ ਮੰਗਦਿਆਂ ਕਿਹਾ, ‘ਅਸੀਂ ਆਪਣੀ ਗ਼ਲਤੀ ਮੰਨਦੇ ਹਾਂ ਕਿ ਸਾਨੂੰ ਇਨ੍ਹਾਂ ਤਸਵੀਰਾਂ ਨੂੰ ਪੋਸਟ ਨਹੀਂ ਕਰਨਾ ਚਾਹੀਦਾ ਸੀ। ਅਸੀਂ ਹਰ ਉਸ ਵਿਅਕਤੀ ਤੋਂ ਮਾਫ਼ੀ ਮੰਗਦੇ ਹਾਂ, ਜਿਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।’ਤਸਵੀਰਾਂ ਵਿਚ ਪੋਜ਼ ਦੇਣ ਵਾਲੀ ਮਾਡਲ/ਬਲਾਗਰ ਸੌਲੇਹਾ ਇਮਤਿਆਜ ਨੇ ਮਾਫ਼ੀ ਮੰਗਦੇ ਹੋਏ ਇਹ ਵੀ ਕਿਹਾ, ‘ਮੈਂ ਇਤਿਹਾਸ ਦੇ ਬਾਰੇ ਵਿਚ ਜਾਣਨ ਅਤੇ ਸਿੱਖ ਭਾਈਚਾਰੇ ਦੇ ਬਾਰੇ ਵਿਚ ਜਾਣਨ ਲਈ ਕਰਤਾਪੁਰ ਗਈ ਸੀ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਗਿਆ ਸੀ।’ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਹਾਲਾਂਕਿ ਜੇਕਰ ਮੈਂ ਕਿਸੇ ਨੂੰ ਠੇਸ ਪਹੁੰਚੀ ਹੈ ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦੇ ਸੱਭਿਆਚਾਰ ਦਾ ਸਨਮਾਨ ਨਹੀਂ ਕਰਦੀ ਤਾਂ ਮੈਂ ਮਾਫ਼ੀ ਮੰਗਦੀ ਹਾਂ। ਪਾਕਿਸਤਾਨੀ ਇਕ ਕੰਪਨੀ ਦੇ ਕੱਪੜੇ ਲਈ ਫ਼ੋਟੋ ਸ਼ੂਟ ਕਰਨ ਵਾਲੀ ਪਾਕਿਸਤਾਨੀ ਮਹਿਲਾ ਮਾਡਲ ਨੇ ਕਿਹਾ ਕਿ ਉਹ ਸਿੱਖ ਸੱਭਿਆਚਾਰ ਦਾ ਬਹੁਤ ਸਨਮਾਨ ਕਰਦੀ ਹਾਂ ਅਤੇ ਮੈਂ ਸਮੁੱਚੇ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗਦੀ ਹਾਂ ਜਿਸ ਲਈ ਉਹ ਅਗਾਂਹ ਵੀ ਇਹੋ ਜਿਹੀ ਹਰਕਤ ਨਾ ਹੋਵੇ, ਇਸ ਉੱਤੇ ਧਿਆਨ ਦਿੱਤਾ ਜਾਵੇਗਾ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande