Custom Heading

ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਮੁਅੱਤਲੀ ਦੀ ਪ੍ਰਕਿਰਿਆ ਸ਼ੁਰੂ
ਮੁੰਬਈ, 30 ਨਵੰਬਰ (ਹਿ.ਸ.)। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਨੇ ਕਿਹਾ ਹੈ ਕਿ ਮੁੰਬਈ ਦੇ ਸਾਬਕਾ ਪੁਲਿ
ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਮੁਅੱਤਲੀ 


ਮੁੰਬਈ, 30 ਨਵੰਬਰ (ਹਿ.ਸ.)। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਨੇ ਕਿਹਾ ਹੈ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਮੁਅੱਤਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚਾਂਦੀਵਾਲ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਪਹਿਲਾਂ ਪਰਮਬੀਰ ਦੀ ਮੁਲਜ਼ਮ ਸਚਿਨ ਵਾਜੇ ਨਾਲ ਮੁਲਾਕਾਤ ਅਤੇ ਹੋਮ ਗਾਰਡ ਦਫ਼ਤਰ ਜਾਣ ਦੀ ਵੀ ਜਾਂਚ ਕੀਤੀ ਜਾਵੇਗੀ।

ਦਲੀਪ ਵਲਸੇ ਪਾਟਿਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਪਰਮਬੀਰ ਸਿੰਘ ਨੇ ਸੋਮਵਾਰ ਨੂੰ ਚਾਂਦੀਵਾਲ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਦੋਸ਼ੀ ਸਚਿਨ ਵਾਜੇ ਨਾਲ ਮੁਲਾਕਾਤ ਕੀਤੀ ਸੀ। ਪਰਮਬੀਰ ਸਿੰਘ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ। ਕਾਨੂੰਨ ਅਨੁਸਾਰ ਕੋਈ ਵੀ ਮੁਲਜ਼ਮ ਦੂਜੇ ਮੁਲਜ਼ਮ ਨੂੰ ਨਹੀਂ ਮਿਲ ਸਕਦਾ। ਇਹ ਦੋਵੇਂ ਮੁਲਜ਼ਮ ਕਿਸ ਦੇ ਹੁਕਮਾਂ ’ਤੇ ਮਿਲੇ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰਮਬੀਰ ਮਹਾਰਾਸ਼ਟਰ ਹੋਮ ਗਾਰਡ ਵਿਭਾਗ ਵਿਚ ਗਏ ਹੋਏ ਸੀ। ਉਨ੍ਹਾਂ ਨੂੰ ਮਹਾਰਾਸ਼ਟਰ ਹੋਮ ਗਾਰਡ ਵਿਭਾਗ ਦੇ ਮੁਖੀ ਵਜੋਂ ਨਿਯੁਕਤ ਕੀਤੇ ਗਏ ਸਨ, ਪਰ ਉਨ੍ਹਾਂ ਨੇ ਅਜੇ ਅਹੁਦਾ ਸੰਭਾਲਣਾ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਪਰਮਬੀਰ ਸਿੰਘ ਮਹਾਰਾਸ਼ਟਰ ਹੋਮ ਗਾਰਡ ਵਿਭਾਗ ਦੇ ਵੇਟਿੰਗ ਰੂਮ ਵਿੱਚ ਬੈਠੇ ਸਨ। ਦਫ਼ਤਰ ਨਹੀਂ ਗਏ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਪਰਮਬੀਰ ਸਿੰਘ ਨੂੰ ਰਾਜ ਸਰਕਾਰ ਨੇ ਮੁੰਬਈ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਮਹਾਰਾਸ਼ਟਰ ਹੋਮ ਗਾਰਡ ਵਿਭਾਗ ਦਾ ਮੁਖੀ ਬਣਾਇਆ ਸੀ ਪਰ ਪਰਮਬੀਰ ਸਿੰਘ ਨੇ ਨਵਾਂ ਅਹੁਦਾ ਨਹੀਂ ਸੰਭਾਲਿਆ।

ਪਰਮਬੀਰ ਸਿੰਘ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਪ੍ਰਤੀ ਮਹੀਨਾ 100 ਕਰੋੜ ਰੁਪਏ ਦੀ ਜਬਰੀ ਵਸੂਲੀ ਦਾ ਟੀਚਾ ਦੇਣ ਦਾ ਦੋਸ਼ ਲਾਇਆ ਹੈ। ਇਸ ਪੱਤਰ ਦੇ ਆਧਾਰ 'ਤੇ ਮੁੱਖ ਮੰਤਰੀ ਨੇ ਰਿਕਵਰੀ ਮਾਮਲੇ ਦੀ ਜਾਂਚ ਲਈ ਚਾਂਦੀਵਾਲ ਕਮਿਸ਼ਨ ਦਾ ਗਠਨ ਕੀਤਾ ਹੈ। ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਅਤੇ ਸਚਿਨ ਵਾਜੇ ਤੋਂ ਅੱਜ ਚਾਂਦੀਵਾਲ ਕਮਿਸ਼ਨ ਸਾਹਮਣੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਹਿੰਦੁਸਥਾਨ ਸਮਾਚਾਰ/ਰਾਜਬਹਾਦੁਰ/ਕੁਸੁਮ


 rajesh pande