ਅਮਰੀਕਾ - ਓਮੀਕਰੋਨ ਵੈਰੀਅੰਟ ਨਾਲ ਦੇਸ਼ ਵਿਚ ਪੰਜਵੀਂ ਲਹਿਰ ਦਾ ਖ਼ਤਰਾ : ਫੌਚੀ
ਵਾਸ਼ਿੰਗਟਨ, 30 ਨਵੰਬਰ, (ਹਿ.ਸ)। ਦੱਖਣੀ ਅਫਰੀਕਾ ਤੋਂ ਤੇਜੀ ਨਾਲ ਦੂਜੇ ਦੇਸ਼ਾਂ ਵਿਚ ਪਹੁੰਚ ਰਿਹਾ ਕੋਰੋਨਾ ਦਾ ਨਵਾਂ ਵੇਰੀਐ
ਅਮਰੀਕਾ - ਓਮੀਕਰੋਨ ਵੈਰੀਅੰਟ ਨਾਲ ਦੇਸ਼ ਵਿਚ ਪੰਜਵੀਂ ਲਹਿਰ ਦਾ ਖ਼ਤਰਾ : 


ਵਾਸ਼ਿੰਗਟਨ, 30 ਨਵੰਬਰ, (ਹਿ.ਸ)। ਦੱਖਣੀ ਅਫਰੀਕਾ ਤੋਂ ਤੇਜੀ ਨਾਲ ਦੂਜੇ ਦੇਸ਼ਾਂ ਵਿਚ ਪਹੁੰਚ ਰਿਹਾ ਕੋਰੋਨਾ ਦਾ ਨਵਾਂ ਵੇਰੀਐਂਟ ਓਮਿਕਰੋਨ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਐਂਥਨੀ ਫੌਚੀ ਨੇ ਨਵੇਂ ਓਮੀਕਰੋਨ ਵੈਰੀਅੰਟ ਦੇ ਚਲਦਿਆਂ ਅਤੇ ਟੀਕਾਕਰਣ ਵਿਚ ਸਥਿਰਤਾ ਦੇ ਕਾਰਨ ਅਪਣੇ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਪੰਜਵੀਂ ਲਹਿਰ ਆਉਣ ਦਾ ਖਦਸਾ ਜਤਾਇਆ ਹੈ। ਫੌਚੀ ਨੇ ਕਿਹਾ ਕਿ ਓਮੀਕਰੋਨ ਦੇ ਜ਼ਿਆਦਾ ਖਤਰਨਾਕ ਹੋਣ ਦੇ ਸੰਕੇਤ ਮਿਲੇ ਹਨ। ਹਾਲਾਂਕਿ ਉਨ੍ਹਾਂ ਨੇ ਐਤਵਾਰ ਨੂੰ ਰਾਸ਼ਟਰਪਤੀ ਜੋਅ ਬਾਈਡਨ ਨੂੰ ਇਹ ਦੱਸਿਆ ਸੀ ਕਿ ਓਮੀਕਰੋਨ ’ਤੇ ਠੋਸ ਜਾਣਕਾਰੀ ਮਿਲਣ ਵਿਚ ਘੱਟ ਤੋਂ ਘੱਟ ਦੋ ਹਫਤੇ ਦਾ ਸਮਾਂ ਲੱਗੇਗਾ। ਨਾਲ ਹੀ ਇਹ ਉਮੀਦ ਵੀ ਜਤਾਈ ਸੀ ਕਿ ਵਾਇਰਸ ਦੇ ਗੰਭੀਰ ਹੋਣ ਨਾਲ ਰੋਕਣ ਵਿਚ ਮੌਜੂਦਾ ਵੈਕਸੀਨ ਕੁਝ ਹੱਦ ਤੱਕ ਸਫਲ ਹੋ ਸਕਦੀ ਹੈ। ਐਂਥਨੀ ਫੌਚੀ ਨੇ ਸੋਮਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਵੇਂ ਕੋਵਿਡ ਵੈਰੀਅੰਟ ਨੂੰ ਲੈ ਕੇ ਹਾਈ ਅਲਰਟ ’ਤੇ ਸੀ।

ਵਾਸ਼ਿੰਗਟਨ ਤੋਂ ਮਿਲੀ ਰਿਪੋਰਟ ਅਨੁਸਾਰ ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਫੌਚੀ ਨੇ ਨਵੇਂ ਓਮੀਕਰੋਨ ਵੈਰੀਅੰਟ ਦੇ ਚਲਦਿਆਂ ਅਤੇ ਟੀਕਾਕਰਣ ਵਿਚ ਸਥਿਰਤਾ ਦੇ ਕਾਰਨ ਅਪਣੇ ਦੇਸ਼ ਵਿਚ ਕੋਰੋਨ ਮਹਾਮਾਰੀ ਦੀ ਪੰਜਵੀਂ ਲਹਿਰ ਆਉਣ ਦਾ ਖਦਸਾ ਜਤਾਇਆ ਹੈ।

ਡਬਲਿਊਐਚਓ ਦੇ ਮੁਖੀ ਟੈਡਰੋਸ ਨੇ ਕਿਹਾ ਕਿ ਓਮੀਕਰੋਨ ਦਾ ਸਾਹਮਣੇ ਆਉਣਾ ਦਰਸਾਉਂਦਾ ਹੈ ਕਿ ਸਥਿਤੀ ਕਿੰਨੀ ਖਤਰਨਾਕ ਬਣੀ ਹੋਈ ਹੈ। ਇਸ ਵੈਰੀਅੰਟ ਨੇ ਕੌਮਾਂਤਰੀ ਪੱਧਰ ’ਤੇ ਮਹਾਮਾਰੀ ਨੂੰ ਲੈ ਕੇ ਇੱਕ ਸਮਝੌਤੇ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ ਹੈ। ਉਨ੍ਹਾਂ ਨੇ ਇਸ ਮੁੱਦੇ ’ਤੇ ਗੱਲਬਾਤ ਕਰਨ ਦੇ ਲਈ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਬੈਠਕ ਬੁਲਾਉਣ ਦੀ ਵੀ ਗੱਲ ਕਹੀ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande