ਨਗਰ ਕੌਸਲ ਇੰਪਲਾਈਜ਼ ਸਫਾਈ ਕਰਮਚਾਰੀ ਯੂਨੀਅਨ (ਏਟਕ) ਜੀਰਕਪੁਰ ਵਲੋਂ ਭੁੱਖ ਹੜਤਾਲ
ਜੀਰਕਪੁਰ, 30 ਨਵੰਬਰ (ਹਿ. ਸ.)–ਨਗਰ ਕੌਸਲ ਇੰਪਲਾਈਜ਼ ਸਫਾਈ ਕਰਮਚਾਰੀ ਯੂਨੀਅਨ (ਏਟਕ) ਜੀਰਕਪੁਰ ਵਲੋਂ ਆਪਣੀਆਂ ਮੰਗਾਂ ਦੇ ਹ
ਫ


ਜੀਰਕਪੁਰ, 30 ਨਵੰਬਰ (ਹਿ. ਸ.)–ਨਗਰ ਕੌਸਲ ਇੰਪਲਾਈਜ਼ ਸਫਾਈ ਕਰਮਚਾਰੀ ਯੂਨੀਅਨ (ਏਟਕ) ਜੀਰਕਪੁਰ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਯੂਨੀਅਨ ਦੇ ਪ੍ਰਧਾਨ ਰਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਭੁੱਖ ਹੜਤਾਲ ਆਰੰਭ ਕਰ ਦਿਤੀ ਗਈ ਹੈ। ਅੱਜ 24 ਘੰਟੇ ਲਈ ਭੁੱਖ ਹੜਤਾਲ ਤੇ ਯੂਨੀਅਨ ਦਾ ਮੈਬਰ ਪ੍ਰਦੀਪ ਕੁਮਾਰ ਬੈਠਿਆ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਨਗਰ ਕੌਂਸਲ ਜੀਰਕਪੁਰ ਅਧੀਨ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਅਤੇ ਦਫਤਰੀ ਸਟਾਫ ਦਾ ਸਰਵਿਸ ਰਿਕਾਰਡ ਨਸ਼ਟ ਕਰ ਦਿਤਾ ਗਿਆ ਸੀ ਅਤੇ ਆਪਣੇ ਚਹੇਤਿਆਂ ਨੂੰ ਨਿਯੁਕਤ ਕਰ ਦਿਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਨਗਰ ਕਂੌਸਲ ਜੀਰਕਪੁਰ ਵਲੋਂ ਸਿਰਫ ਉਹਨਾਂ ਸਫਾਈ ਸੇਵਕਾਂ ਨੂੰ ਨੌਕਰੀ ਦੇਣ ਦੀ ਗਲ ਕਹੀ ਗਈ ਹੈ ਜੋ ਕਿ ਪੰਜਾਬ ਦੇ ਵਸਨੀਕ ਹਨ। ਉਹਨਾਂ ਕਿਹਾ ਕਿ ਨਗਰ ਕਂੌਸਲ ਵਿੱਚ ਕੰਮ ਕਰਦੇ ਸਫਾਈ ਸੇਵਕਾਂ ਵਿਚੋਂ ਵੱਡੀ ਗਿਣਤੀ ਸਫਾਈ ਸੇਵਕ ਪੰਜਾਬ ਦੇ ਵਸਨੀਕ ਨਹੀਂ ਹਨ, ਇਸ ਲਈ ਸਫਾਈ ਸੇਵਕਾਂ ਦੀ ਪੱਕੀ ਨੌਕਰੀ ਲਈ ਲਗਾਈ ਗਈ ਪੰਜਾਬ ਦੇ ਵਸਨੀਕ ਹੋਣ ਦੀ ਸ਼ਰਤ ਹਟਾਈ ਜਾਵੇ। ਉਹਨਾਂ ਚਿਤਾਵਨੀ ਦਿਤੀ ਕਿ ਜਦੋਂ ਤਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਸਫਾਈ ਸੇਵਕਾਂ ਵਲੋਂ ਜੀਰਕਪੁਰ ਵਿਚ ਸਫਾਈ ਨਹੀਂ ਕੀਤੀ ਜਾਵੇਗੀ, ਨਾ ਕੂੜਾ ਚੁਕਿਆ ਜਾਵੇਗਾ। ਉਹਨਾਂ ਮੰਗ ਕੀਤੀ ਕਿ ਨਗਰ ਕਂੌਸਲ ਵਿਚ ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ, ਸਫਾਈ ਸੇਵਕਾਂ ਨੂੰ ਪੱਕੇ ਨਿਯੁਕਤੀ ਪੱਤਰ ਦਿਤੇ ਜਾਣ।

ਹਿੰਦੁਸਥਾਨ ਸਮਾਚਾਰ/ਦਵਿੰਦਰ/ਨਰਿੰਦਰ ਜੱਗਾ


 rajesh pande