Custom Heading

ਕੋਰੋਨਾ : 24 ਘੰਟਿਆਂ 'ਚ ਦੋ ਲੱਖ 68 ਹਜ਼ਾਰ ਤੋਂ ਵੱਧ ਨਵੇਂ ਮਰੀਜ
ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਦੇਸ਼ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸ਼ਨੀਵਾਰ ਸ

ਕੋਰੋਨਾ ਮਾਮਲੇ_1ਕੋਰੋਨਾ : 24 ਘੰਟਿਆਂ 'ਚ ਦੋ ਲੱਖ 68 ਹਜ਼ਾਰ ਤੋਂ ਵੱਧ ਨਵੇਂ ਮਰੀਜ


ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਦੇਸ਼ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸ਼ਨੀਵਾਰ ਸਵੇਰ ਤੱਕ, ਪਿਛਲੇ 24 ਘੰਟਿਆਂ ਵਿੱਚ ਦੋ ਲੱਖ, 68 ਹਜ਼ਾਰ 833 ਤੋਂ ਵੱਧ ਨਵੇਂ ਕੋਰੋਨਾ ਮਰੀਜ ਪਾਏ ਗਏ ਹਨ। ਇਸ ਦੌਰਾਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇੱਕ ਲੱਖ 22 ਹਜ਼ਾਰ, 684 ਹੈ ਅਤੇ 402 ਲੋਕਾਂ ਦੀ ਮੌਤ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਤਿੰਨ ਕਰੋੜ, 49 ਲੱਖ, 47 ਹਜ਼ਾਰ, 390 ਹੈ। ਇਸ ਦੌਰਾਨ, ਕੋਰੋਨਾ ਤੋਂ ਰਿਕਵਰੀ ਰੇਟ 94.83 ਫੀਸਦੀ 'ਤੇ ਆ ਗਿਆ ਹੈ। ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 14 ਲੱਖ, 17 ਹਜ਼ਾਰ, 820 ਹੋ ਗਈ ਹੈ। ਰੋਜ਼ਾਨਾ ਇਨਫੈਕਸ਼ਨ ਦੀ ਦਰ 16.66 ਫੀਸਦੀ ਹੋ ਗਈ ਹੈ।

ਆਈਸੀਐਮਆਰ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 16 ਲੱਖ ਤੋਂ ਵੱਧ ਟੈਸਟ ਕੀਤੇ ਗਏ ਹਨ। ਹੁਣ ਤੱਕ ਕੁੱਲ 70 ਕਰੋੜ 07 ਲੱਖ ਟੈਸਟ ਕੀਤੇ ਜਾ ਚੁੱਕੇ ਹਨ।

ਹਿੰਦੁਸਥਾਨ ਸਮਾਚਾਰ/ਵਿਜਿਆਲਕਸ਼ਮੀ/ਕੁਸੁਮ


 rajesh pande