Custom Heading

ਓਮੀਕਰੋਨ ਸੰਕਟ: ਦੇਸ਼ ਵਿੱਚ 6041 ਪੁਸ਼ਟੀ ਕੀਤੇ ਕੇਸ
ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਦੇਸ਼ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਰਫਤਾਰ ਵਧ ਗਈ ਹੈ। ਦੇਸ਼ ਭਰ ਵਿੱਚ
ਓਮੀਕਰੋਨ ਸੰਕਟ: ਦੇਸ਼ ਵਿੱਚ 6041 ਪੁਸ਼ਟੀ ਕੀਤੇ ਕੇਸ


ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਦੇਸ਼ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਰਫਤਾਰ ਵਧ ਗਈ ਹੈ। ਦੇਸ਼ ਭਰ ਵਿੱਚ ਓਮੀਕਰੋਨ ਦੇ ਛੇ ਹਜ਼ਾਰ, 41 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਰੀ ਅੰਕੜਿਆਂ 'ਚ ਕਿਹਾ ਕਿ ਓਮੀਕਰੋਨ ਹੁਣ ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਫੈਲ ਚੁੱਕਾ ਹੈ। ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਰਾਜਸਥਾਨ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਦਿੱਲੀ ਤੀਜੇ ਨੰਬਰ 'ਤੇ ਹੈ। ਕੇਰਲ ਹੁਣ ਚੌਥੇ ਨੰਬਰ 'ਤੇ ਹੈ ਅਤੇ ਕਰਨਾਟਕ ਪੰਜਵੇਂ ਨੰਬਰ 'ਤੇ ਹੈ।

ਹਿੰਦੁਸਥਾਨ ਸਮਾਚਾਰ/ਵਿਜਿਆਲਕਸ਼ਮੀ/ਕੁਸੁਮ


 rajesh pande