ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 16 ਜਨਵਰੀ ਨੂੰ ਰਾਸ਼ਟਰੀ ਸਟਾਰਟਅੱਪ ਦਿਵਸ ਵਜੋਂ ਮਨਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ 2022 ਭਾਰਤੀ ਸਟਾਰਟਅਪ ਈਕੋਸਿਸਟਮ ਲਈ ਨਵੀਆਂ ਸੰਭਾਵਨਾਵਾਂ ਲੈ ਕੇ ਆਇਆ ਹੈ।
ਵੀਡੀਓ ਕਾਨਫਰੰਸਿੰਗ ਰਾਹੀਂ ਸਟਾਰਟਅੱਪਸ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਦੇਸ਼ ਦੇ ਸਾਰੇ ਸਟਾਰਟਅੱਪਸ, ਸਾਰੇ ਇਨੋਵੇਟਿਵ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ, ਜੋ ਸਟਾਰਟ-ਅੱਪਸ ਦੀ ਦੁਨੀਆ ਵਿੱਚ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਹਨ। ਸਟਾਰਟ-ਅੱਪਸ ਦੇ ਇਸ ਸੱਭਿਆਚਾਰ ਨੂੰ ਦੇਸ਼ ਦੇ ਦੂਰ-ਦਰਾਜ ਦੇ ਹਿੱਸਿਆਂ ਤੱਕ ਪਹੁੰਚਾਉਣ ਲਈ 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਹਿੰਦੁਸਥਾਨ ਸਮਾਚਾਰ/ਸੁਸ਼ੀਲ/ਕੁਸੁਮ