ਏ.ਆਈ.ਐਫ.ਐਫ. ਦੀ ਅਨੁਸ਼ਾਸਨੀ ਕਮੇਟੀ ਵੱਲੋਂ ਕੇਰਲ ਬਲਾਸਟਰਜ਼ ਐਫ. ਸੀ. ਨੂੰ 4 ਕਰੋੜ ਰੁਪਏ ਦਾ ਜੁਰਮਾਨਾ
ਨਵੀਂ ਦਿੱਲੀ, 01 ਅਪ੍ਰੈਲ (ਹਿ. ਸ.)। ਵੈਭਵ ਗੱਗਰ ਦੀ ਅਗਵਾਈ ਵਾਲੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਦੀ ਅਨ
22


ਨਵੀਂ ਦਿੱਲੀ, 01 ਅਪ੍ਰੈਲ (ਹਿ. ਸ.)। ਵੈਭਵ ਗੱਗਰ ਦੀ ਅਗਵਾਈ ਵਾਲੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਦੀ ਅਨੁਸ਼ਾਸਨੀ ਕਮੇਟੀ ਨੇ ਕੇਰਲ ਬਲਾਸਟਰਜ਼ ਐਫ. ਸੀ. ’ਤੇ 4 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕਮੇਟੀ ਨੇ ਕੇਰਲ ਬਲਾਸਟਰਸ 'ਤੇ ਇਹ ਜੁਰਮਾਨਾ 3 ਮਾਰਚ, 2023 ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ 'ਚ ਬੈਂਗਲੁਰੂ ਐੱਫ. ਸੀ. ਦੇ ਖਿਲਾਫ ਮੈਚ ’ਚ ਵਾਕਆਊਟ ਕਰਨ ’ਤੇ ਲਗਾਇਆ ਹੈ।

ਏ.ਆਈ.ਐਫ.ਐਫ. ਅਨੁਸ਼ਾਸਨੀ ਕਮੇਟੀ ਨੇ ਮੈਚ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਤੇ ਉਨ੍ਹਾਂ ਦੇ ਇਤਰਾਜ਼ਾਂ ਅਤੇ ਬੇਨਤੀਆਂ 'ਤੇ ਵਿਚਾਰ ਕਰਨ ਤੋਂ ਬਾਅਦ ਕਿਹਾ ਕਿ ਕੇਰਲ ਬਲਾਸਟਰਜ਼ ਨੂੰ ਮੈਚ ਛੱਡਣ ਦੇ ਇਸ ਨਾ-ਮਾਫੀ ਵਿਹਾਰ ਲਈ 'ਜਨਤਕ ਮੁਆਫੀ' ਜਾਰੀ ਕਰਨ ਦਾ ਨਿਰਦੇਸ਼ ਵੀ ਦਿੱਤਾ ਜਾਂਦਾ ਹੈ, ਅਜਿਹਾ ਨਾ ਕਰਨ ’ਤੇ ਟੀਮ ’ਤੇ ਲਗਾਏ ਜੁਰਮਾਨੇ ਨੂੰ ਕੁੱਲ ਵਧਾ ਕੇ 6 ਕਰੋੜ ਰੁਪਏ ਕਰ ਦਿੱਤਾ ਜਾਵੇਗਾ।

ਦਰਅਸਲ ਇਹ ਘਟਨਾ ਉਦੋਂ ਵਾਪਰੀ ਜਦੋਂ ਮੈਚ ਦੌਰਾਨ ਵਾਧੂ ਸਮੇਂ ਦੇ ਪਹਿਲੇ ਅੱਧ ਵਿੱਚ ਸੁਨੀਲ ਛੇਤਰੀ ਦੀ ਫ੍ਰੀ ਕਿੱਕ ਨੇ ਬੈਂਗਲੁਰੂ ਨੂੰ ਬੜ੍ਹਤ ਦਿਵਾਈ, ਪਰ ਬਲਾਸਟਰਜ਼ ਕੈਂਪ ਨੇ ਇਸ ਗੋਲ ਦਾ ਵਿਰੋਧ ਕੀਤਾ ਅਤੇ ਫਿਰ ਕੋਚ ਇਵਾਨ ਵੂਕੋਮਾਨੋਵਿਕ ਨੇ ਆਪਣੇ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਬੁਲਾਇਆ ਅਤੇ ਅਧਿਕਾਰੀਆਂ ਦੀਆਂ ਬੇਨਤੀਆਂ ਦੇ ਬਾਵਜੂਦ ਵਾਪਸੀ ਤੋਂ ਇਨਕਾਰ ਕਰ ਦਿੱਤਾ।

3 ਮਾਰਚ ਨੂੰ ਖੇਡੇ ਗਏ ਮੈਚ ਦੇ 97ਵੇਂ ਮਿੰਟ 'ਚ ਸੁਨੀਲ ਛੇਤਰੀ ਨੇ ਫਰੀ ਕਿੱਕ 'ਤੇ ਗੋਲ ਕੀਤਾ ਪਰ ਕੇਰਲ ਦੀ ਟੀਮ ਨੇ ਦੋਸ਼ ਲਗਾਇਆ ਕਿ ਉਹ ਕਿੱਕ ਲਈ ਤਿਆਰ ਨਹੀਂ ਸੀ ਅਤੇ ਰੈਫਰੀ ਨੇ ਸੀਟੀ ਵੀ ਨਹੀਂ ਵਜਾਈ। ਕੇਰਲ ਦੇ ਖਿਡਾਰੀਆਂ ਨੇ ਜ਼ਬਰਦਸਤ ਵਿਰੋਧ ਕੀਤਾ ਅਤੇ ਮੈਚ ਅੱਧ ਵਿਚਾਲੇ ਛੱਡ ਦਿੱਤਾ, ਜਿਸ ਤੋਂ ਬਾਅਦ ਬੈਂਗਲੁਰੂ ਦੀ ਟੀਮ ਨੂੰ ਮੈਚ ਦਾ ਜੇਤੂ ਐਲਾਨ ਦਿੱਤਾ ਗਿਆ। ਕਮੇਟੀ ਨੇ ਇਹ ਵੀ ਨੋਟ ਕੀਤਾ ਕਿ ਖੇਡ ਨੂੰ ਛੱਡਣਾ ਗਲੋਬਲ ਖੇਡ ਇਤਿਹਾਸ, ਖਾਸ ਕਰਕੇ ਫੁੱਟਬਾਲ ਵਿੱਚ ਦੁਰਲੱਭ ਘਟਨਾਵਾਂ ਵਿੱਚੋਂ ਇੱਕ ਹੈ। ਭਾਰਤ ਵਿੱਚ, ਪੇਸ਼ੇਵਰ ਫੁਟਬਾਲ ਦੇ ਇਤਿਹਾਸ ਵਿੱਚ ਇਹ ਸਿਰਫ ਦੂਜੀ ਵਾਰ ਹੈ ਜਦੋਂ ਕਿਸੇ ਟੀਮ ਨੇ ਮੈਚ ਛੱਡਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande