ਅਮਰੀਕਾ 'ਚ ਤੂਫ਼ਾਨ ਕਾਰਨ ਅਰਕੰਸਾਸਾ ਰਾਜ 'ਚ ਭਾਰੀ ਤਬਾਹੀ
ਵਾਸ਼ਿੰਗਟਨ ਡੀ. ਸੀ., 01 ਅਪ੍ਰੈਲ (ਹਿ. ਸ.)। ਅਮਰੀਕਾ ’ਚ ਸ਼ੁੱਕਰਵਾਰ ਨੂੰ ਤੂਫਾਨ ਨੇ ਕਈ ਸ਼ਹਿਰਾਂ 'ਚ ਤਬਾਹੀ ਮਚਾਈ। ਤੂ
23


23


ਵਾਸ਼ਿੰਗਟਨ ਡੀ. ਸੀ., 01 ਅਪ੍ਰੈਲ (ਹਿ. ਸ.)। ਅਮਰੀਕਾ ’ਚ ਸ਼ੁੱਕਰਵਾਰ ਨੂੰ ਤੂਫਾਨ ਨੇ ਕਈ ਸ਼ਹਿਰਾਂ 'ਚ ਤਬਾਹੀ ਮਚਾਈ। ਤੂਫਾਨ ਦੀ ਮਾਰ ਹੇਠ ਆਏ ਅਰਕੰਸਾਸ ਰਾਜ ਦੇ ਕਈ ਹਿੱਸਿਆਂ ਵਿੱਚ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਡਿੱਗ ਗਈਆਂ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫਾਨ ਦੀ ਰਫਤਾਰ ਇੰਨੀ ਤੇਜ਼ ਸੀ ਕਿ ਪਾਰਕ ਕੀਤੇ ਵਾਹਨ ਪਲਟ ਗਏ ਅਤੇ ਦਰੱਖਤ ਅਤੇ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ। ਇਸ ਨਾਲ ਹਫ਼ੜਾ ਦਫੜੀ ਪੈਦਾ ਮਚ ਗਈ। ਥੋੜ੍ਹੇ ਸਮੇਂ ਵਿੱਚ ਦੋ ਵਾਰ ਆਏ ਤੂਫਾਨਾਂ ਨੇ ਦੱਖਣੀ ਅਮਰੀਕਾ ਦੇ ਅਰਕੰਸਾਸ ਰਾਜ ਦੇ ਕੁਝ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨਾਲ ਰਾਜ ਦੀ ਰਾਜਧਾਨੀ ਲਿਟਲ ਰੌਕ ਵਿੱਚ ਭਿਆਨਕ ਨੁਕਸਾਨ ਹੋਇਆ ਹੈ।

ਪੁਲਾਸਕੀ ਕਾਉਂਟੀ ਵਿਚ ਐਮਰਜੈਂਸੀ ਪ੍ਰਬੰਧਨ ਦੇ ਦਫਤਰ ਨੇ ਕਿਹਾ ਕਿ ਭਿਆਨਕ ਤੂਫਾਨ ਕਾਰਨ ਦਰਜਨਾਂ ਲੋਕ ਮਲਬੇ ਹੇਠਾਂ ਫਸ ਗਏ ਹਨ। ਅਰਕੰਸਾਸ ਦੀ ਗਵਰਨਰ ਸਾਰਾ ਹੁਕਾਬੀ ਸੈਂਡਰਸ ਦੇ ਦਫਤਰ ਨੇ ਕਿਹਾ ਹੈ ਕਿ ਰਾਜ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande