ਅਮਰੀਕਾ ਵੱਲੋਂ ਭਾਰਤ ਨੂੰ 15 ਪ੍ਰਾਚੀਨ ਮੂਰਤੀਆਂ ਕੀਤੀਆਂ ਜਾਣਗੀਆਂ ਵਾਪਸ
ਨਿਊਯਾਰਕ, 01 ਅਪ੍ਰੈਲ (ਹਿ.ਸ.)। ਅਮਰੀਕਾ ਨੇ ਭਾਰਤ ਨੂੰ 15 ਪ੍ਰਾਚੀਨ ਮੂਰਤੀਆਂ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ
ਅਮਰੀਕਾ ਵੱਲੋਂ ਭਾਰਤ ਨੂੰ 15 ਪ੍ਰਾਚੀਨ ਮੂਰਤੀਆਂ ਕੀਤੀਆਂ ਜਾਣਗੀਆਂ ਵਾਪਸ


ਨਿਊਯਾਰਕ, 01 ਅਪ੍ਰੈਲ (ਹਿ.ਸ.)। ਅਮਰੀਕਾ ਨੇ ਭਾਰਤ ਨੂੰ 15 ਪ੍ਰਾਚੀਨ ਮੂਰਤੀਆਂ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਮੂਰਤੀਆਂ ਨੂੰ ਇੱਥੋਂ ਦੇ ਵੱਕਾਰੀ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਰੱਖਿਆ ਗਿਆ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਕਿਉਂਕਿ ਇਹ ਮੂਰਤੀਆਂ ਭਾਰਤ ਤੋਂ ਗੈਰ-ਕਾਨੂੰਨੀ ਢੰਗ ਨਾਲ ਲਿਆਂਦੀਆਂ ਗਈਆਂ ਸਨ ਅਤੇ ਅਮਰੀਕਾ ਵਿੱਚ ਵੇਚੀਆਂ ਗਈਆਂ ਸਨ।

ਮਿਊਜ਼ੀਅਮ ਨੇ ਵੀਰਵਾਰ ਨੂੰ ਕਿਹਾ ਕਿ ਇਨ੍ਹਾਂ ਮੂਰਤੀਆਂ 'ਚ ਪਹਿਲੀ ਸਦੀ ਈਸਾ ਪੂਰਵ ਤੋਂ 11ਵੀਂ ਸਦੀ ਈਸਵੀ ਤੱਕ ਦੀਆਂ ਮੂਰਤੀਆਂ ਸ਼ਾਮਲ ਹਨ। ਇਹ ਸਾਰੀਆਂ 15 ਮੂਰਤੀਆਂ ਟੈਰਾਕੋਟਾ, ਤਾਂਬੇ ਅਤੇ ਪੱਥਰ ਦੀਆਂ ਬਣੀਆਂ ਹੋਈਆਂ ਹਨ। ਸਾਰੀਆਂ ਮੂਰਤੀਆਂ ਚਰਚਿਤ ਸੁਭਾਸ਼ ਕਪੂਰ ਨੇ 2015 ਵਿੱਚ ਵੇਚ ਦਿੱਤੀਆਂ ਸਨ। ਕਪੂਰ ਇਸ ਸਮੇਂ ਭਾਰਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ।

ਮਿਊਜ਼ੀਅਮ ਨੇ ਬਿਆਨ 'ਚ ਕਿਹਾ ਕਿ ਉਹ ਪੁਰਾਤੱਤਵ ਕਲਾ ਦੀਆਂ ਵਸਤੂਆਂ ਨੂੰ ਕਾਨੂੰਨੀ ਤੌਰ 'ਤੇ ਹਾਸਲ ਕਰਨ ਲਈ ਵਚਨਬੱਧ ਹੈ। ਸ਼ੱਕੀ ਡੀਲਰਾਂ ਤੋਂ ਮਿਲੀਆਂ ਪੁਰਾਣੀਆਂ ਚੀਜ਼ਾਂ ਦੇ ਇਤਿਹਾਸ ਦੀ ਸਮੀਖਿਆ ਕੀਤੀ ਗਈ ਹੈ। ਉਹ ਭਾਰਤ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਦੀ ਕਦਰ ਕਰਦਾ ਹੈ। ਇਸ ਲਈ ਇਨ੍ਹਾਂ ਮੂਰਤੀਆਂ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande