ਭੋਜਪੁਰੀ ਸੁਪਰਸਟਾਰ ਪ੍ਰਦੀਪ ਪਾਂਡੇ ਚਿੰਟੂ ਨੇ ਖਰੀਦੀ ਮਹਿੰਗੀ ਕਾਰ
ਮੁੰਬਈ, 01 ਅਪ੍ਰੈਲ (ਹਿ. ਸ.)। ਭੋਜਪੁਰੀ ਸੁਪਰਸਟਾਰ ਪ੍ਰਦੀਪ ਪਾਂਡੇ ਚਿੰਟੂ ਲਈ ਸਾਲ 2023 ਬਹੁਤ ਖਾਸ ਰਿਹਾ ਹੈ। ਇੱਕ ਤੋਂ
44


ਮੁੰਬਈ, 01 ਅਪ੍ਰੈਲ (ਹਿ. ਸ.)। ਭੋਜਪੁਰੀ ਸੁਪਰਸਟਾਰ ਪ੍ਰਦੀਪ ਪਾਂਡੇ ਚਿੰਟੂ ਲਈ ਸਾਲ 2023 ਬਹੁਤ ਖਾਸ ਰਿਹਾ ਹੈ। ਇੱਕ ਤੋਂ ਬਾਅਦ ਇੱਕ ਕਈ ਅਵਾਰਡ ਫੰਕਸ਼ਨਾਂ ਵਿੱਚ ਬੈਸਟ ਐਕਟਰ ਦਾ ਐਵਾਰਡ ਜਿੱਤਣ ਤੋਂ ਬਾਅਦ ਚਿੰਟੂ ਨੇ ਹੁਣ ਬਿਲਕੁਲ ਨਵੀਂ ਲਗਜ਼ਰੀ ਕਾਰ ਖਰੀਦੀ ਹੈ। ਉਨ੍ਹਾਂ ਦੀ ਇਹ ਕਾਰ ਬਹੁਤ ਮਹਿੰਗੀ ਹੈ। ਚਿੰਟੂ ਨੇ ਦੋ ਕਰੋੜ ਦੀ ਕੀਮਤ ਵਾਲੀ ਮਰਸੀਡੀਜ਼ ਜੀ. ਐਲ. ਐਸ. 400 ਗੱਡੀ ਖਰੀਦੀ ਹੈ, ਜਿਸ ਨਾਲ ਉਨ੍ਹਾਂ ਦੀ ਫੋਟੋ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਪ੍ਰਦੀਪ ਪਾਂਡੇ ਚਿੰਟੂ ਨੇ ਇਤਿਹਾਸ ਰਚਿਆ ਸੀ। ਉਨ੍ਹਾਂ ਨੂੰ ਇਸ ਸਾਲ ਲਗਾਤਾਰ 4 ਐਵਾਰਡ ਸ਼ੋਅਜ਼ ਵਿੱਚ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਗ੍ਰੀਨ ਸਿਨੇਮਾ ਐਵਾਰਡ ’ਚ ਬੈਸਟ ਐਕਟਰ ਦਾ ਐਵਾਰਡ, ਭੋਜਪੁਰੀ ਸਿਨੇ ਅਵਾਰਡ, 22 ਦੇਸ਼ਾਂ ਦੇ ਫਿਲਮ ਜਗਤ ਨਾਲ ਜੁੜੇ ਲੋਕਾਂ ਵਿੱਚ ਝਾਰਖੰਡ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ 17ਵੇਂ ਭੋਜਪੁਰੀ ਫਿਲਮ ਅਵਾਰਡ ਵਿੱਚ ਸਰਵੋਤਮ ਅਦਾਕਾਰ ਦਾ ਅਵਾਰਡ ਮਿਲਿਆ ਹੈ। ਇਨ੍ਹੀਂ ਦਿਨੀਂ ਉਹ ਕਾਜਲ ਰਾਘਵਾਨੀ ਨਾਲ ਫਲਰਟ ਕਰ ਰਹੇ ਹਨ ਭਾਵ ਉਨ੍ਹਾਂ ਦੀ ਫਿਲਮ ਇਸ਼ਕ ਆਉਣ ਵਾਲੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande