ਬਾਕਸ ਆਫਿਸ 'ਤੇ ਦੂਜੇ ਦਿਨ 'ਭੋਲਾ' ਦੀ ਕਮਾਈ 'ਚ ਆਈ ਭਾਰੀ ਗਿਰਾਵਟ
ਮੁੰਬਈ, 01 ਅਪ੍ਰੈਲ (ਹਿ. ਸ.)। ਅਜੇ ਦੇਵਗਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਭੋਲਾ’ 30 ਮਾਰਚ ਨੂੰ ਰਿਲੀਜ਼ ਹੋਈ। ‘ਦ੍
41


ਮੁੰਬਈ, 01 ਅਪ੍ਰੈਲ (ਹਿ. ਸ.)। ਅਜੇ ਦੇਵਗਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਭੋਲਾ’ 30 ਮਾਰਚ ਨੂੰ ਰਿਲੀਜ਼ ਹੋਈ। ‘ਦ੍ਰਿਸ਼ਮ’ ਦੀ ਸਫਲਤਾ ਤੋਂ ਬਾਅਦ ਦਰਸ਼ਕਾਂ ਦਾ ਧਿਆਨ ਇਕ ਵਾਰ ਫਿਰ ਅਜੇ ਦੀ ਫਿਲਮ ਵੱਲ ਗਿਆ। ‘ਭੋਲਾ’ ਦੱਖਣੀ ਫਿਲਮ ‘ਕੈਥੀ’ ਦੀ ਰੀਮੇਕ ਹੈ। ਅਜਿਹੇ ’ਚ ਚਰਚਾ ਸੀ ਕਿ ਇਸ ਫਿਲਮ ਦਾ ਜਾਦੂ ਦਰਸ਼ਕਾਂ ’ਤੇ ਚੱਲੇਗਾ ਜਾਂ ਨਹੀਂ। ਇਸੇ ਦੌਰਾਨ ਪਹਿਲੇ ਦਿਨ ਚੰਗੀ ਕਮਾਈ ਕਰਨ ਵਾਲੀ ਫਿਲਮ ਦੇ ਦੂਜੇ ਦਿਨ ਦੇ ਕਲੈਕਸ਼ਨ ਦੇ ਅੰਕੜੇ ਵੀ ਸਾਹਮਣੇ ਆਏ ਹਨ। ‘ਭੋਲਾ’ ਨੇ ਪਹਿਲੇ ਦਿਨ ਬਾਕਸ ਆਫਿਸ ’ਤੇ 10 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ਦੂਜੇ ਦਿਨ ਦੇ ਅੰਕੜਿਆਂ ਮੁਤਾਬਕ ਦੇਖਿਆ ਜਾਵੇ ਤਾਂ ਪਹਿਲੇ ਦਿਨ 10.50 ਕਰੋੜ ਦੀ ਕਮਾਈ ਕਰਨ ਵਾਲੀ ਫਿਲਮ ‘ਭੋਲਾ’ ਦੀ ਕਮਾਈ ਦੂਜੇ ਦਿਨ 30 ਤੋਂ 40 ਫੀਸਦੀ ਤੱਕ ਘੱਟ ਗਈ ਹੈ। ਸ਼ੁਰੂਆਤੀ ਰੁਝਾਨਾਂ ਦੇ ਮੁਤਾਬਕ ਫਿਲਮ ਨੇ ਦੂਜੇ ਦਿਨ 7.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੋ ਦਿਨਾਂ ਬਾਅਦ ਫਿਲਮ ਦਾ ਕੁੱਲ ਬਾਕਸ ਆਫਿਸ ਕਲੈਕਸ਼ਨ ਲਗਭਗ 18 ਕਰੋੜ ਰੁਪਏ ਹੈ। ਹਾਲਾਂਕਿ ਹਫਤੇ ਦੇ ਅੰਤ ’ਤੇ ਇਹ ਅੰਕੜਾ ਵਧਣ ਦੀ ਸੰਭਾਵਨਾ ਹੈ। ਫਿਲਮ ‘ਭੋਲਾ’ ਦੀ ਪਹਿਲੇ ਦਿਨ ਦੀ ਕਮਾਈ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਵੀਕੈਂਡ ’ਤੇ ਚੰਗਾ ਪ੍ਰਦਰਸ਼ਨ ਕਰੇਗੀ। ਅਜਿਹੇ ’ਚ ਫਿਲਮ ਦੀ ਕਮਾਈ ’ਚ ਵਾਧਾ ਦੇਖਿਆ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande