ਉਰਫੀ ਜਾਵੇਦ ਨੇ ਟਵੀਟ ਕਰਕੇ ਮੰਗੀ ਮੁਆਫੀ
ਮੁੰਬਈ, 01 ਅਪ੍ਰੈਲ (ਹਿ. ਸ.)। ਉਰਫੀ ਜਾਵੇਦ ਹਮੇਸ਼ਾਂ ਕੱਪੜਿਆਂ ਅਤੇ ਬੋਲਡ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਰਫ
42


ਮੁੰਬਈ, 01 ਅਪ੍ਰੈਲ (ਹਿ. ਸ.)। ਉਰਫੀ ਜਾਵੇਦ ਹਮੇਸ਼ਾਂ ਕੱਪੜਿਆਂ ਅਤੇ ਬੋਲਡ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਰਫੀ ਅਕਸਰ ਆਪਣੇ ਹੌਟ ਅੰਦਾਜ਼ ਨਾਲ ਨੇਟਿਜ਼ੰਸ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਉਰਫੀ ਜਾਵੇਦ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਹੈ। ਚਿਤਰਾ ਵਾਘ ਨਾਲ ਵਿਵਾਦ ਕਾਰਨ ਹਰ ਕੋਈ ਉਰਫੀ ਨੂੰ ਲੈ ਕੇ ਉਤਸੁਕ ਹੈ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਮੁਆਫੀ ਮੰਗੀ ਹੈ। ਉਰਫੀ ਨੇ ਕਿਹਾ, 'ਮੈਂ ਜਿਸ ਤਰ੍ਹਾਂ ਦੇ ਕੱਪੜੇ ਪਾਉਂਦੀ ਹਾਂ, ਉਸ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੈਂ ਮੁਆਫੀ ਮੰਗਦੀ ਹਾਂ। ਹੁਣ ਤੋਂ ਤੁਹਾਨੂੰ ਸਭ ਨੂੰ ਬਦਲੀ ਹੋਈ ਉਰਫੀ ਦਿਖਾਈ ਦੇਵੇਗੀ।

ਉਨ੍ਹਾਂ ਦੇ ਇਸ ਟਵੀਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਲੋਕਾਂ ਨੇ ਉਸਦੇ ਆਤਮ ਵਿਸ਼ਵਾਸ਼ ਦੀ ਸ਼ਲਾਘਾ ਕੀਤੀ ਹੈ। ਕੁਝ ਲੋਕਾਂ ਨੇ ਟਿੱਪਣੀ ਕੀਤੀ ਅਤੇ ਲਿਖਿਆ ਕਿ ਉਰਫੀ ਸਾਨੂੰ ਅਪ੍ਰੈਲ ਫੂਲ ਬਣਾ ਰਹੀ ਹੈ। ਕਈ ਦਾਅਵਾ ਕਰ ਰਹੇ ਹਨ ਕਿ ਉਰਫੀ ਨੇ ਸਾਰਿਆਂ ਨੂੰ ਅਪ੍ਰੈਲ ਫੂਲ ਬਣਾ ਦਿੱਤਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande