ਕੇਂਦਰ ਸਰਕਾਰ ਵੱਲੋਂ ਚੋਣ ਬਾਂਡ ਦੀ 26 ਵੀਂ ਕਿਸ਼ਤ ਨੂੰ ਮਨਜ਼ੂਰੀ, 03 ਅਪ੍ਰੈਲ ਤੋਂ ਹੋਵੇਗੀ ਬਿਕਵਾਲੀ
ਨਵੀਂ ਦਿੱਲੀ, 01 ਅਪ੍ਰੈਲ (ਹਿ. ਸ.)। ਕੇਂਦਰ ਸਰਕਾਰ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਬਾਂਡ ਦੀ 26ਵੀਂ ਕ
15


ਨਵੀਂ ਦਿੱਲੀ, 01 ਅਪ੍ਰੈਲ (ਹਿ. ਸ.)। ਕੇਂਦਰ ਸਰਕਾਰ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਬਾਂਡ ਦੀ 26ਵੀਂ ਕਿਸ਼ਤ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿਆਸੀ ਫੰਡਿੰਗ ਵਿੱਚ ਪਾਰਦਰਸ਼ਤਾ ਲਿਆਉਣ ਲਈ, ਸਿਆਸੀ ਪਾਰਟੀਆਂ ਨੂੰ ਨਕਦ ਦਾਨ ਦੇ ਬਦਲ ਵਜੋਂ ਚੋਣ ਬਾਂਡ ਪੇਸ਼ ਕੀਤੇ ਗਏ ਹਨ। ਇਸ ਬਾਂਡ ਦੀ ਵਿਕਰੀ 3 ਅਪ੍ਰੈਲ ਤੋਂ ਸ਼ੁਰੂ ਹੋਵੇਗੀ।

ਵਿੱਤ ਮੰਤਰਾਲੇ ਨੇ ਜਾਰੀ ਬਿਆਨ 'ਚ ਕਿਹਾ ਕਿ ਚੋਣ ਬਾਂਡ ਦੀ 26ਵੀਂ ਕਿਸ਼ਤ ਦੀ ਵਿਕਰੀ 3 ਤੋਂ 12 ਅਪ੍ਰੈਲ ਤੱਕ ਹੋਵੇਗੀ। ਮੰਤਰਾਲੇ ਦੇ ਅਨੁਸਾਰ ਬਾਂਡਾਂ ਦੀ 26ਵੀਂ ਕਿਸ਼ਤ ਵਿੱਚ, ਇਸਨੂੰ ਭਾਰਤੀ ਸਟੇਟ ਬੈਂਕ (ਐਸ. ਬੀ. ਆਈ.) ਦੀਆਂ 29 ਅਧਿਕਾਰਤ ਸ਼ਾਖਾਵਾਂ ਰਾਹੀਂ ਜਾਰੀ ਕਰਨ ਅਤੇ ਨਗਦ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰਨਾਟਕ 'ਚ 10 ਮਈ ਨੂੰ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਦੇ ਪ੍ਰੋਗਰਾਮ ਅਨੁਸਾਰ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸਦੇ ਲਈ ਇਹ ਬਾਂਡ ਜਾਰੀ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande