ਵਪਾਰਕ ਗੈਸ ਸਿਲੰਡਰ ਹੋਇਆ 92 ਰੁਪਏ ਸਸਤਾ
ਨਵੀਂ ਦਿੱਲੀ, 01 ਅਪ੍ਰੈਲ (ਹਿ.ਸ.)। ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਨਵੇਂ ਵਿੱਤੀ ਸਾਲ 2023-2
06


ਨਵੀਂ ਦਿੱਲੀ, 01 ਅਪ੍ਰੈਲ (ਹਿ.ਸ.)। ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਨਵੇਂ ਵਿੱਤੀ ਸਾਲ 2023-24 ਦੇ ਪਹਿਲੇ ਦਿਨ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਤੇਲ ਕੰਪਨੀਆਂ ਨੇ ਵਪਾਰਕ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਵਪਾਰਕ ਗੈਸ 92 ਰੁਪਏ ਪ੍ਰਤੀ ਸਿਲੰਡਰ ਸਸਤੀ ਹੋ ਗਿਆ ਹੈ। ਹਾਲਾਂਕਿ 14.2 ਕਿਲੋ ਦੇ ਘਰੇਲੂ ਐਲ. ਪੀ. ਜੀ. ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ (ਸ਼ਨੀਵਾਰ) ਤੋਂ ਲਾਗੂ ਹੋ ਗਈਆਂ ਹਨ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਵਪਾਰਕ ਗੈਸ ਸਿਲੰਡਰ ਹੁਣ ਰਾਜਧਾਨੀ ਦਿੱਲੀ 'ਚ 2028 ਰੁਪਏ 'ਚ ਮਿਲੇਗਾ। ਪਹਿਲਾਂ ਇਸਦੀ ਕੀਮਤ 2119.50 ਰੁਪਏ ਸੀ। ਕੋਲਕਾਤਾ 'ਚ ਇਹ 2132 ਰੁਪਏ 'ਚ ਉਪਲੱਬਧ ਹੋਵੇਗਾ, ਜੋ ਪਹਿਲਾਂ 2221.50 ਰੁਪਏ 'ਚ ਉਪਲਬਧ ਸੀ। ਮੁੰਬਈ 'ਚ ਇਸਦੀ ਕੀਮਤ ਘੱਟ ਕੇ 1980 ਰੁਪਏ 'ਤੇ ਆ ਗਈ ਹੈ, ਜੋ ਪਹਿਲਾਂ 2071.50 ਰੁਪਏ ਸੀ। ਚੇਨਈ 'ਚ ਇਹ 2268 ਰੁਪਏ ਦੀ ਬਜਾਏ 2192.50 ਰੁਪਏ 'ਚ ਮਿਲੇਗਾ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande