ਫੁੱਟਬਾਲ ਰੈਫ਼ਰੀ ਲਈ ਪੀ.ਐਫ.ਆਈ. ਐਕਸਪੋਜ਼ਰ ਕੋਰਸ ਸਮਾਪਤ, 29 ਭਾਗੀਦਾਰਾਂ ਨੇ ਲਿਆ ਹਿੱਸਾ
ਨਵੀਂ ਦਿੱਲੀ, 01 ਅਪ੍ਰੈਲ (ਹਿ. ਸ.)। ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ (ਐਲ. ਐਨ.ਆਈ. ਪੀ. ਈ.) ਗ
27


ਨਵੀਂ ਦਿੱਲੀ, 01 ਅਪ੍ਰੈਲ (ਹਿ. ਸ.)। ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ (ਐਲ. ਐਨ.ਆਈ. ਪੀ. ਈ.) ਗਵਾਲੀਅਰ ਵਿਖੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵੱਲੋਂ ਰੈਫਰੀ ਲਈ ਤਿੰਨ ਦਿਨਾਂ ਪ੍ਰੋਜੈਕਟ ਫਿਊਚਰ ਇੰਡੀਆ (ਪੀ.ਐਫ. ਆਈ.) ਐਕਸਪੋਜ਼ਰ ਕੋਰਸ ਸਮਾਪਤ ਹੋ ਗਿਆ ਹੈ। ਕੋਰਸ ਵਿੱਚ ਪੂਰੇ ਭਾਰਤ ਤੋਂ 29 ਭਾਗੀਦਾਰਾਂ ਨੇ ਭਾਗ ਲਿਆ। ਇਹ ਕੋਰਸ ਤਿੰਨ ਇੰਸਟ੍ਰਕਟਰਾਂ - ਰਿਜ਼ਵਾਨ ਉਲ ਹੱਕ (ਦਿੱਲੀ), ਮੁਰਗਥ ਜੀ (ਕਰਨਾਟਕ) ਅਤੇ ਨਜ਼ੀਰ ਅਹਿਮਦ (ਜੰਮੂ-ਕਸ਼ਮੀਰ) ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਕੋਰਸ ਨੂੰ ਐਲ. ਐਨ. ਆਈ. ਪੀ. ਈ. ਤੋਂ ਪੂਰਾ ਸਹਿਯੋਗ ਮਿਲਿਆ, ਜਿਸ ’ਚ ਖੇਡ ਵਿਗਿਆਨ ਬਾਰੇ ਵਿਸਤ੍ਰਿਤ ਚਰਚਾ ਸ਼ਾਮਲ ਸੀ।

ਜਨਵਰੀ 2023 ਵਿੱਚ, ਏ. ਆਈ. ਐਫ. ਐਫ. ਅਤੇ ਐਲ. ਐਨ. ਆਈ. ਪੀ. ਈ. , ਗਵਾਲੀਅਰ ਨੇ ਵਿਜ਼ਨ 2047 ਦੇ ਤਹਿਤ ਭਾਰਤ ਵਿੱਚ ਪਹਿਲੇ ਸੈਂਟਰ ਆਫ ਰੈਫਰੀ ਐਕਸੀਲੈਂਸ (ਕੋਰ) ਦੀ ਸਥਾਪਨਾ ਲਈ ਇੱਕ ਸਮਝੌਤਾ ਪੱਤਰ (ਐਮ. ਓ. ਯੂ.) ਉੱਤੇ ਹਸਤਾਖਰ ਕੀਤੇ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande